ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2022 ਤੱਕ ਇੰਟਰਨੈੱਟ ਸੇਵਾ ਖੇਤਰ ’ਚ 1.2 ਕਰੋੜ ਨਵੇਂ ਰੋਜ਼ਗਾਰ

ਭਾਰਤ ’ਚ ਇੰਟਰਨੈੱਟ ਸੇਵਾ ਖੇਤਰ 2022 ਤੱਕ 1.2 ਕਰੋੜ ਨਵੇਂ ਰੋਜ਼ਗਾਰ ਪੈਦਾ ਕਰ ਸਕਦਾ ਹੈ। ਹਾਲੇ ਇਸ ਖੇਤਰ ’ਚ ਲਗਭਗ 10 ਲੱਖ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ। ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਛਪੇ ’ਭਾਰਤ ’ਚ ਇੰਟਰਨੈੱਟ ਸੇਵਾਵਾਂ ਦਾ ਅਰਥਵਿਵਸਥਾ ’ਤੇ ਅਸਰ’ ਸਿਰਲੇਖ ਨਾਲ ਜਾਰੀ ਰਿਪੋਰਟ ਅਨੁਸਾਰ ਮੋਟੇ ਤੌਰ ’ਤੇ ਕਰੀਬ 33.8 ਅਰਬ ਡਾਲਰ ਮੁੱਲ ਦਾ ਖੇਤਰ 2022 ’ਚ 76.4 ਅਰਬ ਡਾਲਰ ਦਾ ਹੋ ਜਾਣ ਦਾ ਅੰਦਾਜ਼ਾ ਹੈ।

 

 

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ’ਚ ਇੰਟਰਨੈੱਟ ਵਰਤੋਂ ਕਰਨ ਵਾਲਿਆਂ ਦੀ ਗਿਣਤੀ 48.1 ਕਰੋੜ ਤੋਂ ਵਧ ਕੇ 2022 ਤੱਕ 76.2 ਕਰੋੜ ਹੋਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 2 billion new jobs in internet service sector by 2022