ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

14 ਜਨਵਰੀ ਨੂੰ ਖ਼ਤਮ ਹੋਵੇਗਾ ਬਜਾਜ ਦੇ ਚੇਤਕ ਸਕੂਟਰ ਦਾ 14 ਸਾਲਾ ਬਨਵਾਸ

14 ਜਨਵਰੀ ਨੂੰ ਖ਼ਤਮ ਹੋਵੇਗਾ ਬਜਾਜ ਦੇ ਚੇਤਕ ਸਕੂਟਰ ਦਾ 14 ਸਾਲਾ ਬਨਵਾਸ

ਭਾਰਤੀ ਬਾਜ਼ਾਰ ’ਚ ਇਸ ਵਰ੍ਹੇ ਕਈ ਇਲੈਕਟ੍ਰਿਕ ਦੋ–ਪਹੀਆ ਵਾਹਨ ਉੱਤਰਨਗੇ। ਇਸ ਵਰ੍ਹੇ ਦੀ ਸ਼ੁਰੂਆਤ ਪ੍ਰਮੁੱਖ ਦੋ–ਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਆਪਣੇ ਨਵੇਂ ਚੇਤਕ ਇਲੈਕਟ੍ਰਿਕ ਸਕੂਟਰ ਨਾਲ ਕਰੇਗੀ। ਆਉਂਦੀ 14 ਜਨਵਰੀ ਨੂੰ ਅਧਿਕਾਰਤ ਤੌਰ ’ਤੇ ਇਸ ਦੀ ਵਿਕਰੀ ਇਸ ਨਵੇਂ ਚੇਤਕ ਸਕੂਟਰ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ।

 

 

ਲਗਭਗ 14 ਸਾਲਾਂ ਪਿੱਛੋਂ ਬਜਾਜ ਚੇਤਕ ਇੱਕ ਵਾਰ ਫਿਰ ਭਾਰਤੀ ਸੜਕਾਂ ’ਤੇ ਦੌੜਨ ਲਈ ਤਿਆਰ ਹੈ। ਇਹ ਬੈਟਰੀ ਨਾਲ ਚੱਲਣ ਵਾਲਾ ਸਕੂਟਰ ਹੋਵੇਗਾ। ਇਹ ਬਜਾਜ ਆਟੋ ਦਾ ਵੀ ਇਲੈਕਟ੍ਰਿਕ ਦੋ–ਪਹੀਆ ਬਾਜ਼ਾਰ ਵਿੱਚ ਪਹਿਲਾ ਕਦਮ ਹੋਵੇਗਾ। ਇਹ ਸਕੂਟਰ ਕੇਟੀਐੱਮ ਦੀ ਡੀਲਰਸ਼ਿਪ ਰਾਹੀਂ ਦੇਸ਼ ’ਚ ਵੇਚਿਆ ਜਾਵੇਗਾ।

 

 

ਪਹਿਲਾਂ ਇਸ ਨੂੰ ਪੁਣੇ ਤੇ ਬੈਂਗਲੁਰੂ ’ਚ ਲਾਂਚ ਕੀਤਾ ਜਾਵੇਗਾ ਤੇ ਹੌਲੀ–ਹੌਲੀ ਦੇਸ਼ ਦੇ ਸਾਰੇ ਹਿੱਸਿਆਂ ’ਚ ਵੀ ਇਸ ਦੀ ਸਪਲਾਈ ਕੀਤੀ ਜਾਵੇਗੀ।

 

 

ਨਵੇਂ ਬਜਾਜ ਚੇਤਕ ਇਲੈਕਟ੍ਰਿਕ ਵਿੱਚ IP67 ਰੇਟੇਡ ਲਿਥੀਅਮ–ਈਓਨ ਬੈਟਰੀ ਵਰਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਸਵਿੰਗਆਰਮ ਮਾਊਂਟੇਡ ਮੋਟਰ ਵਰਤੀ ਗਈ ਹੈ। ਇਸ ਸਕੂਟਰ ’ਚ ਤੁਹਾਨੂੰ ਦੋ ਵੱਖੋ–ਵੱਖਰੇ ਡ੍ਰਾਇਵਿੰਗ ਮੋਡਜ਼ ਮਿਲਣਗੇ। ਜਿਸ ਵਿੱਚ ਈਕੋ ਤੇ ਸਪੋਰਟ ਮੋਡ ਸ਼ਾਮਲ ਹਨ।

 

 

ਇਸ ਦੇ ਈਕੋ ਮੋਡ ਦੀ ਡ੍ਰਾਈਵਿੰਗ ਰੇਂਜ 95 ਕਿਲੋਮੀਟਰ ਤੇ ਸਪੋਰਟ ਮੋਡ ਦੀ ਡਰਾਈਵਿੰਗ ਰੇਂ 85 ਕਿਲੋਮੀਟਰ ਤੱਕ ਹੋਵੇਗੀ। ਸੂਤਰਾਂ ਮੁਤਾਬਕ ਇਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਹੋ ਸਕਦੀ ਹੈ।

 

 

ਚੇਤੇ ਰਹੇ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਪਹਿਲਾਂ ਆਖਿਆ ਸੀ ਕਿ ਬਜਾਜ ਦਾ ਇਹ ਨਵਾਂ ਇਲੈਕਟ੍ਰਿਕ ਚੇਤਕ ਸਕੂਟਰ ਆਪਣੇ ਵਰਗ ਦਾ ‘ਟੈਸਲਾ’ ਹੋਵੇਗਾ। ‘ਟੈਸਲਾ’ ਦਰਅਸਲ, ਦੁਨੀਆ ਦੀ ਮੁੱਖ ਲਗਜ਼ਰੀ ਬਿਜਲਈ ਕਾਰ ਕੰਪਨੀ ਹੈ।

 

 

ਇਹ ਸਕੂਟਰ ਸਿਰਫ਼ ਇੱਕ ਘੰਟੇ ’ਚ 25 ਫ਼ੀ ਸਦੀ ਤੇ 5 ਘੰਟਿਆਂ ’ਚ 100 ਫ਼ੀ ਸਦੀ ਤੱਕ ਚਾਰਜ ਹੋ ਜਾਵੇਗਾ। ਇਸ ਨਾਲ ਕੰਪਨੀ ਤਿੰਨ ਵਰ੍ਹੇ ਜਾਂ 50 ਕਿਲੋਮੀਟਰ ਤੱਕ ਦੀ ਵਾਰੰਟੀ ਵੀ ਦੇ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 Year Banwas of Bajaj Chetak Scooter to end on 14th January