ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਉਣ ਵਾਲੀ ਹੈ 35 ਤੋਂ 43 ਕਿਲੋਮੀਟਰ ਫ਼ੀ ਘੰਟਾ ਦੀ ਮਾਈਲੇਜ ਦੇਣ ਵਾਲੀ ਕਾਰ

ਆਉਣ ਵਾਲੀ ਹੈ 35 ਤੋਂ 43 ਕਿਲੋਮੀਟਰ ਫ਼ੀ ਘੰਟਾ ਦੀ ਮਾਈਲੇਜ ਦੇਣ ਵਾਲੀ ਕਾਰ

ਬਜਾਜ ਆਟੋ ਕੰਪਨੀ ਆਪਣੀ ਕਿਊਟ (Bajaj - Qute) ਨਾਂਅ ਦੀ ਕਾਰ ਮਈ ਮਹੀਨੇ ਦੇ ਅਖ਼ੀਰ ਵਿੱਚ ਬਜ਼ਾਰ ` ਲਾਂਚ ਕਰੇਗੀ ਇਹ ਇੱਕ ਲਿਟਰ ਪੈਟਰੋਲ ਨਾਲ 35 ਕਿਲੋਮੀਟਰ ਤੇ ਇੱਕ ਕਿਲੋਗ੍ਰਾਮ ਸੀਐੱਨਜੀ ਨਾਲ 43 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 70 ਕਿਲੋਮੀਟਰ ਫ਼ੀ ਘੰਟਾ ਹੋਵੇਗੀ

 

 

ਕਿਊਟ ਦੇ ਪੈਟਰੋਲ ਮਾਡਲ ਦੀ ਕੀਮਤ ਮੁੰਬਈ ’ਚ 2.48 ਲੱਖ ਰੁਪਏ (ਐਕਸ ਸ਼ੋਅਰੂਮ) ਅਤੇ ਸੀਐੱਨਜੀ ਵਾਲੇ ਮਾੱਡਲ ਦੀ ਐਕਸ–ਸ਼ੋਅਰੂਮ ਕੀਮਤ 2.78 ਲੱਖ ਰੁਪਏ ਰੱਖੀ ਗਈ ਹੈ। ਇਹ ਕਾਰ ਕੁਆਡ੍ਰੀਸਾਇਕਲ ਹੈ, ਜਿਸ ਨੂੰ ਦੇਸ਼ ਦੇ 15 ਸੁਬਿਆਂ ਵਿੱਚ ਨਿਜੀ ਤੇ 20 ਸੂਬਿਆਂ ਵਿੰਚ ਵਪਾਰਕ ਵਾਹਨ ਵਜੋਂ ਰਜਿਸਟਰਡ ਕਰਵਾਈ ਜਾ ਸਕਦੀ ਹੈ।

 

 

ਕਿਊਟ ਦੇ ਪੈਟਰੋਲ ਮਾਡਲ ਵਿੱਚ 216 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲ ਡੀਟੀਐੱਸਆਈ ਇੰਜਣ ਹੈ। ਇਹ ਇੰਜਣ 5,500 ਆਰਪੀਐੱਮ ਉੱਤੇ 13 ਬੀਐੱਚਪੀ ਤਾਕਤ ਉਤਪਾਦਨ ਕਰਦਾ ਹੈ। ਇਹ 400 ਆਰਪੀਐੱਮ ਉੱਤੇ 18.9 ਐੱਨਐੱਮ ਦਾ ਟਾਰਕ ਦਿੰਦਾ ਹੈ। ਸੀਐੱਨਜੀ ਮਾਡਲ 5,500 ਆਰਪੀਐੱਮ ਉੱਤੇ 11 ਬੀਐੱਚਪੀ ਤਾਕਤ ਦਿੰਦਾ ਹੈ। ਇਹ 4,000 ਆਰਪੀਐੱਮ ਉੱਤੇ 16.1 ਐੱਨਐੱਮ ਟਾਰਕ ਉਤਪਾਦਨ ਕਰਦਾ ਹੈ।

 


ਇੱਕ ਵਾਰੀ ` ਇਸ ਵਿੱਚ ਡਰਾਇਵਰ ਸਮੇਤ ਚਾਰ ਜਣੇ ਬੈਠ ਸਕਣਗੇ। ਹਾਈਵੇਅ `ਤੇ ਇਸ ਦੀ ਰਫ਼ਤਾਰ 70 ਕਿਲੋਮੀਟਰ ਫ਼ੀ ਘੰਟਾ ਤੋਂ ਅਗਾਂਹ ਨਹੀਂ ਜਾ ਸਕੇਗੀ। ਸ਼ਹਿਰਾਂ ` ਇਹ ਸਿਰਫ਼ 50 ਕਿਲੋਮੀਟਰ ਫ਼ੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ

 


ਬਜਾਜ ਕਿਊਟ ਦਾ ਇੰਜਣ ਪਾਣੀ ਨਾਲ ਠੰਢਾ ਹੋਣ ਵਾਲਾ ਪੈਟਰੋਲ ਇੰਜਣ ਹੋਵੇਗਾ। ਇਸ ਦੀ ਵੱਧ ਤੋਂ ਵੱਧ ਤਾਕਤ 13 ਪੀਐੱਸ ਹੋਵੇਗੀ। ਇਸ ਦਾ ਇੰਜਣ 5-ਸਪੀਡ ਗੀਅਰਬਾੱਕਸ ਨਾਲ ਲੈਸ ਹੋਵੇਗਾ। ਇਹ ਮੋਟਰਸਾਇਕਲ ` ਦਿੱਤੇ ਗੀਅਰਬਾੱਕਸ ਵਰਗਾ ਹੀ ਹੋਵੇਗਾ

 


ਇਸ ਕਾਰ ਦਾ ਵਜ਼ਨ 400 ਕਿਲੋਗ੍ਰਾਮ ਹੋਵੇਗਾ, ਇਸ ਦੀ ਲੰਬਾਈ 2752 ਮਿਲੀਮੀਟਰ, ਚੌੜਾਈ 1312 ਮਿਲੀਮੀਟਰ ਤੇ ਉਚਾਈ 1652 ਮਿਲੀਮੀਟਰ ਹੋਵੇਗੀ। ਇਸ ਦਾ ਵ੍ਹੀਲਬੇਸ 1925 ਮਿਲੀਮੀਟਰ ਹੋਵੇਗਾ

ਆਉਣ ਵਾਲੀ ਹੈ 35 ਤੋਂ 43 ਕਿਲੋਮੀਟਰ ਫ਼ੀ ਘੰਟਾ ਦੀ ਮਾਈਲੇਜ ਦੇਣ ਵਾਲੀ ਕਾਰ

 

ਕੁਆਡ੍ਰੀਸਾਇਕਲ ਉਸ ਵਾਹਨ ਨੂੰ ਕਹਿੰਦੇ ਹਨ, ਜੋ ਆਟੋ ਤੇ ਛੋਟੀ ਕਾਰ ਵਿਚਲੇ ਅੰਤਰ ਨੂੰ ਪੂਰਦੀ ਹੈ। ਸਿੱਧੇ ਤੌਰ ਉੱਤੇ ਮੌਡੀਫ਼ਾਈਡ ਆਟੋ ਜਿਸ ਵਿੱਚੋਂ ਕਾਰ ਜਿਹੀ ਸਹੂਲਤ ਮਿਲੇ। ਸਰਕਾਰ ਨੇ ਪਿੱਛੇ ਜਿਹੇ ਇਸ ਬਾਰੇ ਨਵੇਂ ਨਿਯਮ ਬਣਾਏ ਹਨ। ਇਸ ਤਹਿਤ ਕੁਆਡ੍ਰੀਸਾਇਕਲ ਵਰਗ ਦੀ ਗੱਡੀ ਵਿੱਚ 70 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਹੋ ਹੀ ਨਹੀਂ ਸਕਦੀ। ਇਸ ਦੀ ਲੰਬਾਈ 3 ਮੀਟਰ ਤੇ ਚੌੜਾਈ ਡੇਢ ਮੀਟਰ ਤੋਂ ਵੱਧ ਨਹੀਂ ਹੋਵੇਗੀ।

 


ਬਜਾਜ ਕਿਊਟ ਲਈ ਇੱਕ ਵਾਰੀ ’ਚ ਪੈਟਰੋਲ ਦੇ ਨਾਲ-ਨਾਲ ਸੀਐੱਨਜੀ ਤੇ ਐੱਲਪੀਜੀ `ਚੋਂ ਸਿਰਫ਼ ਇੱਕੋ ਵਿਕਲਪ ਨੂੰ ਚੁਣਿਆ ਜਾ ਸਕੇਗਾ

 


ਇਹ ਕਾਰ ਪਹਿਲੀ ਵਾਰ 2012 ਦੇ ਆਟੋ ਐਕਸਪੋ ` ਪੇਸ਼ ਕੀਤੀ ਗਈ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:35 to 43 kilometer mileage car is going to launch shortly