ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਨੇ ਡੇਟਿੰਗ ਪ੍ਰੋਜੈਕਟ ਕੀਤਾ ਤਿਆਰ

ਫੇਸਬੁੱਕ ਨੇ ਡੇਟਿੰਗ ਪ੍ਰੋਜੈਕਟ ਕੀਤਾ ਤਿਆਰ

ਮੋਬਾਇਲ ਡੇਟਿੰਗ ਜਿਵੇਂ ਐਪ ਟੰਡਰ ਅਤੇ ਹੈਪਨ ਵਰਗੇ ਐਪ ਨੂੰ ਟੱਕਰ ਦੇਣ ਲਈ ਫੇਸਬੁੱਕ ਨੇ ਖੁਦ ਦਾ ਡੇਟਿੰਗ ਪ੍ਰੋਜੈਕਟ ਤਿਆਰ ਕੀਤਾ ਹੈ। ਕੰਪਨੀ ਨੇ ਖੁਦ ਇਸ ਪ੍ਰੋਜੈਕਟ ਤਹਿਤ ਆਪਣੇ ਹੀ ਕਰਮਚਾਰੀਆਂ ਨਾਲ ਟੈਸਟ ਕਰਨਾ ਸ਼ੁਰੂ ਕਰ ਦਿੱਤੀ ਹੈ। ਟੇਕ ਜਗਤ ਦੇ ਮੁਤਾਬਕ ਇਸ ਡੇਟਿੰਗ ਫੀਚਰ ਦਾ ਸਬੂਤ ਮਿਲਿਆ ਜਿਸ ਨੂੰ ਉਨ੍ਹਾਂ ਨੇ ਟਵੀਟਰ `ਤੇ ਪੋਸਟ ਕੀਤਾ ਹੈ।
ਜਾਣਕਾਰੀ ਮੁਤਾਬਕ ਕੰਪਨੀ ਨੇ ਹੁਣੇ ਹੀ ਇਸ ਪ੍ਰੋਡੈਕਟ ਨੂੰ ਅਮਰੀਕਾ `ਚ ਕੰਮ ਕਰ ਰਹੇ ਫੇਸਬੁੱਕ ਕਰਮਚਾਰੀਆਂ ਲਈ ਹੀ ਜਾਰੀ ਕੀਤਾ ਹੈ। ਜਿਨ੍ਹਾਂ ਨੇ ਇਸ ਨੂੰ ਡੇਟਿੰਗ ਪ੍ਰੋਜੈਕਟ `ਚ ਆਪਣਾ ਨਾਮ ਦਿੱਤਾ ਅਤੇ ਇਸ ਦੀ ਵਰਤੋਂ ਕਰ ਰਹੇ ਹਨ। ਇਸ ਪ੍ਰੋਡਕਟ ਨੂੰ ਆਪਣੇ ਹੀ ਕਰਮਚਾਰੀਆਂ ਦੇ ਨਾਲ ਲਾਂਚ ਕਰਨ ਦਾ ਮਕਸਦ ਪ੍ਰੋਡਕਟ ਨੂੰ ਸਹੀ ਤਰੀਕੇ ਨਾਲ ਚੈਕ ਕਰਨਾ ਹੈ। ਇੱਥੇ ਪਤਾ ਚਲ ਜਾਵੇਗਾ ਕਿ ਪ੍ਰੋਡਕਟ `ਚ ਕੋਈ ਖਰਾਬੀ ਨਾ ਨਿਕਲੇ।

 

ਇਸ ਪ੍ਰੋਡਕਟ ਦੇ ਨਾਲ ਇਕ ਸਕਰੀਨਸ਼ਾਂਟ ਨੂੰ ਵੀ ਜੋੜਿਆ ਗਿਆ ਹੈ, ਜਿਸ `ਚ ਲਿਖਿਆ ਗਿਆ ਹੈ ਕਿ ਪ੍ਰੋਡੈਕਟ ਦੇ ਨਾਲ ਜੁੜਨ ਦਾ ਮਤਲਬ ਇਹ ਨਹੀਂ ਕਿ ਆਪ ਆਪਣੇ ਹੀ ਕਰਮਚਾਰੀਆਂ ਨੂੰ ਡੇਟ ਕਰਨ ਲਗੇ। ਫੇਸਬੁੱਕ ਨੇ ਆਪਣੇ ਕਰਮਚਾਰੀਆਂ ਨੂੰ ਫੇਕ ਡਾਟਾ ਵਰਤਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਦੇ ਡਾਟਾ ਦਾ ਕੋਈ ਗਲਤ ਵਰਤੋਂ ਨਾ ਕਰ ਸਕੇ ਅਤੇ ਪਬਲਿਕ ਲਾਂਚ ਤੋਂ ਪਹਿਲਾਂ ਉਹ ਆਪਣੇ ਸਾਰੇ ਡਾਟਾ ਨੂੰ ਡਿਲੀਟ ਕਰ ਦੇਣ। ਜਿ਼ਕਰਯੋਗ ਹੈ ਕਿ ਕੰਪਨੀ ਨੇ ਇਸ ਫੀਚਰ ਦਾ  ਖੁਲਾਸਾ ਐਫ8 ਡੇਵਲਪਰ ਕਾਨਫਰੰਸ ਦੌਰਾਨ ਹੀ ਕਰ ਦਿੱਤਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:acebooks Tinder-like dating service leaks out