ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਨਾਲ ਟੱਕਰ: ਇਹ ਕੰਪਨੀ ਦੇ ਰਹੀ ਹੈ 126 ਜੀਬੀ ਡਾਟਾ ਤੇ ਫ਼੍ਰੀ ਕਾਲਿੰਗ

ਜੀਓ ਨਾਲ ਟੱਕਰ

ਤਕਰੀਬਨ ਦੋ ਸਾਲ ਪਹਿਲਾਂ ਆਈ ਜੀਓ ਨਾਲ ਮੁਕਾਬਲਾ ਕਰਨ ਲਈ ਹੋਰ ਸਾਰੀਆਂ ਕੰਪਨੀਆਂ ਨਵੀਂਆਂ ਯੋਜਨਾਵਾਂ ਲੈ ਕੇ ਆ ਰਹੀਆਂ ਹਨ,  ਦੂਰਸੰਚਾਰ ਬਾਜ਼ਾਰ ਵਿਚ ਕਦਮ ਮਜ਼ਬੂਤ ਕਰ ਚੁੱਕੀ ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਦੋ ਨਵੀਆਂ ਸਕੀਮਾਂ ਪੇਸ਼  ਕੀਤੀਆਂ ਹਨ।

 

ਵੋਡਾਫੋਨ ਦੀਆਂ ਇਨ੍ਹਾਂ ਨਵੀਆਂ ਸਕੀਮਾਂ ਦੀ ਕੀਮਤ 549 ਅਤੇ 799 ਰੁਪਏ ਹੈ। ਵੋਡਾਫੋਨ 549 ਦੀ ਯੋਜਨਾ ਵਿਚ ਕੰਪਨੀ ਆਪਣੇ ਉਪਭੋਗਤਾਵਾਂ ਨੂੰ ਰੋਜ਼ਾਨਾ 3.5 ਜੀਬੀ ਡਾਟਾ ਦੇ ਰਹੀ ਹੈ। ਇਸ ਤਰ੍ਹਾਂ ਉਪਭੋਗਤਾਵਾਂ ਨੂੰ ਕੁਲ 98 ਜੀ.ਬੀ. ਡਾਟਾ ਪ੍ਰਾਪਤ ਹੋਵੇਗਾ। ਇਸ ਯੋਜਨਾ ਦੀ ਵੈਧਤਾ 28 ਦਿਨ ਹੋਵੇਗੀ।

 

ਕੰਪਨੀ ਦੇ ਇਸ ਪਲਾਨ ਵਿੱਚ ਗਾਹਕਾਂ ਨੂੰ ਅਨਲਿਮਿਟਡ ਕਾਲਿੰਗ ਤੇ 100 SMS ਦਿੱਤੇ ਜਾ ਰਹੇ ਹਨ।

 

ਇਸ ਦੇ ਨਾਲ ਹੀ ਕੰਪਨੀ ਦੀ 799 ਰੁਪਏ ਦੀ ਪ੍ਰੀਪੇਡ ਯੋਜਨਾ ਵਿਚ ਪ੍ਰਤੀ ਦਿਨ 4.5 ਜੀਬੀ ਡਾਟਾ ਮਿਲ ਰਿਹਾ ਹੈ। ਇਸਦੀ ਵੈਧਤਾ 28 ਦਿਨ ਹੈ. ਵੋਡਾਫੋਨ ਦੀ ਇਸ ਯੋਜਨਾ ਵਿਚ ਕੁੱਲ ਡਾਟਾ 126 ਜੀਬੀ ਡਾਟਾ ਮਿਲੇਗਾ।ਅਨਲਿਮਿਟਡ ਕਾਲਿੰਗ, 100 ਐਸਐਮਐਸ ਵੀ ਇਸ ਪਲਾਨ ਵਿੱਚ ਉਪਲਬਧ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:against jio vodafone 799 plan offers 126 gb data unlimited calls and many other