ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲਾਇੰਸ ਜੀਓ ਨਾਲ ਟੱਕਰ ਲੈਂਦੇ ਹੋਏ ਵੋਡਾਫੋਨ ਨੇ ਲਾਂਚ ਕੀਤੀਆਂ ਦੋ ਸਕੀਮਾਂ

ਰਿਲਾਇੰਸ ਜੀਓ ਨਾਲ ਟੱਕਰ ਲੈਂਦੇ ਹੋਏ ਵੋਡਾਫੋਨ ਨੇ ਲਾਂਚ ਕੀਤੀਆਂ ਦੋ ਸਕੀਮਾਂ

ਰਿਲਾਇੰਸ ਜੀਓ ਨਾਲ ਟੱਕਰ ਲੈਂਦੇ ਹੋਏ ਵੋਡਾਫੋਨ ਨੇ ਦੋ ਨਵੀਆਂ ਪ੍ਰੀਪੇਡ ਸਕੀਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵੇਂ ਸਕੀਮਾਂ ਦੀ ਕੀਮਤ 99 ਰੁਪਏ ਅਤੇ 109 ਰੁਪਏ ਹੈ। ਦੋਵਾਂ ਸਕੀਮਾਂ `ਚ ਖਪਤਕਾਰ ਨੂੰ ਕਾਫੀ ਲਾਭ ਮਿਲ ਰਿਹਾ ਹੈ।


ਵੋਡਾਫੋਨ ਦੀਆਂ ਦੋਵੇਂ ਸਕੀਮਾਂ `ਚ ਅਣਲਿਮਟਿਡ ਕਾਲ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸਦੀ ਵੈਧਤਾ 28 ਦਿਨਾਂ ਦੀ ਹੋਵੇਗੀ। ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ ਵੋਡਾਫੋਨ ਦੇ 109 ਰੁਪਏ ਦੇ ਪ੍ਰੀਪੇਡ ਪਲਾਨ `ਚ ਡਾਟਾ ਦੇ ਨਾਲ-ਨਾਲ ਕਾਲਿੰਗ ਦਾ ਵੀ ਲਾਭ ਮਿਲ ਰਿਹਾ ਹੈ। ਇਸ `ਚ ਕੰਪਨੀ ਆਪਣੇ ਖਪਤਕਾਰਾਂ ਨੂੰ 1 ਜੀਬੀ 3ਜੀ/4ਜੀ ਡਾਟਾ ਦੇ ਰਹੀ ਹੈ। ਇਸ ਤੋਂ ਇਲਾਵਾ ਅਣਲਿਮਟਿਡ ਕਾਲਿੰਗ ਮਿਲ ਰਹੀ ਹੈ। ਹਾਲਾਂਕਿ, ਅਣਲਿਮਟਿਡ ਕਾਲਿੰਗ `ਚ ਇਕ ਸ਼ਰਤ ਹੈ।


ਵੋਡਾਫੋਨ ਖਪਤਕਾਰ 109 ਰੁਪਏ ਦੀ ਸਕੀਮ `ਚ 250 ਮਿੰਟ ਦੀ ਰੋਜ਼ਾਨਾ ਕਾਲਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕ ਹਫਤੇ `ਚ ਖਪਤਕਾਰ 1000 ਮਿੰਟ ਦੀ ਕਾਲ ਕਰ ਸਕਣਗੇ। ਉਥੇ, 28 ਦਿਨਾਂ ਦੀ ਵੈਧਤਾ ਦੇ ਅੰਦਰ ਖਪਤਕਾਰ 100 ਅਲੱਗ-ਅਲੱਗ ਨੰਬਰਾਂ `ਤੇ ਕਾਲ ਦੀ ਸੇਵਾ ਦਾ ਲਾਭ ਉਠਾ ਸਕਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:against jio vodafone 99 and 109 plans offers unlimited calling and data benefits