ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਟੈਲ ਨੇ ਵੀ ਕੀਤਾ ਟੈਰਿਫ਼ ਵਧਾਉਣ ਦਾ ਐਲਾਨ

ਵੋਡਾਫੋਨ ਆਈਡੀਆ ਤੋਂ ਬਾਅਦ ਏਅਰਟੈਲ ਨੇ ਵੀ ਹੁਣ ਆਪਣਾ ਟੈਰਿਫ ਪਲਾਨ ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਏਅਰਟੈਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਡੇ ਟੈਰਿਫ ਦੀਆਂ ਯੋਜਨਾਵਾਂ 1 ਦਸੰਬਰ ਤੋਂ ਮਹਿੰਗੇ ਹੋ ਜਾਣਗੀਆਂ।

 

ਏਅਰਟੈਲ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਸਮਝਦੇ ਹਾਂ ਕਿ ਟ੍ਰਾਈ ਭਾਰਤੀ ਮੋਬਾਈਲ ਸੈਕਟਰ ਚ ਕੀਮਤਾਂ ਤੈਅ ਕਰਨ ਚ ਵਾਜਬਤਾ ਲਿਆਉਣ ਲਈ ਸਲਾਹ ਮਸ਼ਵਰਾ ਕਰੇਗੀ ਤੇ ਨਵੀਂ ਕੀਮਤਾਂ ਤੈਅ ਕਰੇਗੀ।"

 

ਦੱਸ ਦੇਈਏ ਕਿ ਦੇਸ਼ ਦੀਆਂ ਤਿੰਨ ਵੱਡੀਆਂ ਦੂਰ ਸੰਚਾਰ ਕੰਪਨੀਆਂ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਹਾਲ ਹੀ ਵਿੱਚ ਐਡਜਸਟਡ ਗਰੋਸ ਰੈਵੇਨਿਊ (ਏਜੀਆਰ) ਬਾਰੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਕੰਪਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕੰਪਨੀਆਂ ਨੂੰ ਦੂਜੀ ਤਿਮਾਹੀ ਵਿਚ ਕਾਰਪੋਰੇਟ ਇਤਿਹਾਸ ਵਿਚ ਸਭ ਤੋਂ ਵੱਡਾ ਤਿਮਾਹੀ ਘਾਟਾ ਹੋਇਆ ਹੈ। ਕੰਪਨੀਆਂ ਨੂੰ ਕੁਲ 74,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel also announced to increase tariffs