ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Airtel ਦੇ ਗਾਹਕਾਂ ਨੂੰ ਵੱਡਾ ਝਟਕਾ, ਕੰਪਨੀ ਨੇ ਇਸ ਰੀਚਾਰਜ ਨੂੰ ਕੀਤਾ ਦੁੱਗਣਾ

ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਨੇ ਪ੍ਰੀਪੇਡ ਖਪਤਕਾਰਾਂ ਲਈ ਘੱਟੋ ਘੱਟ ਲਾਜ਼ਮੀ ਰੀਚਾਰਜ 23 ਰੁਪਏ ਤੋਂ ਵਧਾ ਕੇ 45 ਰੁਪਏ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਨਵੀਂ ਘੱਟੋ ਘੱਟ ਰੀਚਾਰਜ ਯੋਜਨਾ ਐਤਵਾਰ 29 ਦਸੰਬਰ 2019 ਤੋਂ ਲਾਗੂ ਹੋ ਗਈ ਹੈ।

 

ਕੰਪਨੀ ਨੇ ਇਕ ਜਨਤਕ ਨੋਟਿਸ ਚ ਕਿਹਾ, ‘ਸੇਵਾਵਾਂ ਲੈਣ ਲਈ ਹਰ 28 ਦਿਨਾਂ ਚ 45 ਰੁਪਏ ਤੋਂ ਵੱਧ ਦਾ ਰਿਚਾਰਜ ਕਰਨਾ ਲਾਜ਼ਮੀ ਹੋਵੇਗਾ।ਇਹ ਐਲਾਨ ਸਾਰੇ ਸੇਵਾ ਖੇਤਰਾਂ ਦੇ ਭਾਰਤੀ ਏਅਰਟੈਲ ਅਤੇ ਭਾਰਤੀ ਹੇਕਸਾਕਾਮ ਖਪਤਕਾਰਾਂ ਲਈ ਹੈ।

 

ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਨੇ ਕਿਹਾ, 'ਜੇਕਰ ਵੈਧਤਾ ਦੀ ਮਿਆਦ ਖਤਮ ਹੋਣ ਤੋਂ ਬਾਅਦ 45 ਰੁਪਏ ਜਾਂ ਇਸ ਤੋਂ ਵੱਧ ਦਾ ਰਿਚਾਰਜ ਨਾ ਕੀਤਾ ਗਿਆ ਤਾਂ ਕੰਪਨੀ 15 ਦਿਨਾਂ ਲਈ ਸੀਮਤ ਸੇਵਾਵਾਂ ਪ੍ਰਦਾਨ ਕਰੇਗੀ। ਜੇਕਰ 15 ਦਿਨਾਂ ਦੀ ਇਸ ਮਿਆਦ ਦੇ ਦੌਰਾਨ ਵੀ ਰਿਚਾਰਜ ਨਾ ਕੀਤਾ ਗਿਆ ਤਾਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।'

 

ਜ਼ਿਕਰਯੋਗ ਹੈ ਕਿ ਟੈਲੀਕਾਮ ਸੈਕਟਰ ਚ ਚੱਲ ਰਹੇ ਭਾਰੀ ਮੁਕਾਬਲਾ ਕਾਰਨ ਏਅਰਟੈਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਜਿਓ ਨੇ ਹਾਲ ਹੀ ਚ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel s customers a big shock doubles the minimum mandatory recharge