ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OnePlus vs Apple: 29 ਤੇ 30 ਅਕਤੂਬਰ ਨੂੰ ਕੀ ਨਵਾਂ ਹੋ ਰਿਹਾ?

ਐਪਲ

One Plus ਨੇ ਸ਼ੁੱਕਰਵਾਰ ਨੂੰ ਸਮਾਰਟਫੋਨ ਬਾਜ਼ਾਰ ਵਿੱਚ ਨਵਾਂ ਧਮਾਕਾ ਕੀਤਾ। ਉੱਤਰੀ ਅਮਰੀਕਾ ਦੀ ਮਾਰਕਿਟ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਦੇ ਤੌਰ ਤੇ ਨਿਊਯਾਰਕ ਸਿਟੀ ਵਿੱਚ 30 ਅਕਤੂਬਰ ਨੂੰ ਚੀਨੀ ਕੰਪਨੀ One Plus 6ਟੀ ਲਾਂਚ ਕਰਨ ਜਾ ਰਹੀ ਹੈ।

 

ਪਰ ਜਦੋਂ ਐਪਲ ਨੇ ਇਹ ਖ਼ਬਰ ਦਿੱਤੀ ਕਿ ਇਹ 30 ਅਕਤੂਬਰ ਨੂੰ ਨਿਊਯਾਰਕ ਸਿਟੀ ਵਿੱਚ ਉਹ ਆਪਣਾ ਦੂਸਰਾ ਲਾਂਚ ਸਮਾਗਮ ਆਯੋਜਿਤ ਕਰੇਗੀ, ਤਾਂ ਵਨ ਪਲੱਸ ਨੇ ਅਚਾਨਕ ਕਦਮ ਵਾਪਸ ਲੈ ਲਏ।

 

ਵਨ-ਪਲੇਸ CEO ਨੇ ਵਨ ਪਲੱਸ ਫੋਰਮ 'ਤੇ ਕਿਹਾ, '' ਅਸੀਂ ਅਜੇ ਸਿਰਫ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਤੇ ਅਸੀਂ ਆਪਣੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਣ ਉਤਪਾਦਾਂ ਵਿਚੋਂ ਇੱਕ ਨੂੰ ਕਿਸੇ ਹੋਰ ਸ਼ਾਨਦਾਰ ਉਤਪਾਦ ਦੇ ਲਾਂਚ ਹੋਣ ਕਰਕੇ ਪ੍ਰਭਾਵਿਤ ਨਹੀਂ ਹੋਣ ਦੇੇ ਸਕਦੇ।

 

ਵਨ ਪਲੱਸ ਨੇ ਹੁਣ ਲਾਂਚ ਦਾ ਦਿਨ ਅਕਤੂਬਰ 29 ਰੱਖ ਦਿੱਤਾ ਹੈ. ਜੋ ਐਪਲ ਦੇ ਲਾਂਚ ਤੋਂ ਇੱਕ ਦਿਨ ਪਹਿਲਾਂ ਹੋਵੇਗਾ। ਇਸ ਯੋਜਨਾ ਵਿੱਚ ਬਦਲਾਅ ਨੇ ਆਉਣ ਵਾਲੇ ਮਹਿਮਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਲਾਂਚ ਸਮਾਗਮ ਵਿੱਚ ਸ਼ਾਮਲ ਹੋਣਗੇ। OnePlus ਨੇ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਹਵਾਈ ਅੱਡੇ/ਹੋਟਲ ਦੀ ਬੁਕਿੰਗ ਦਾ ਖਿਆਲ ਰੱਖਣ ਦਾ ਵਾਅਦਾ ਕੀਤਾ ਹੈ।

 

ਕੰਪਨੀ ਨੇ ਦੱਸਿਆ "ਤੁਹਾਡੇ ਖਰਚੇ ਅਸੀਂ ਕਵਰ ਕਰਾਂਗੇ. ਜੇ ਤੁਹਾਨੂੰ ਆਪਣੀ ਫਲਾਈਟ ਦਾ ਦਿਨ ਬਦਲਣ ਲਈ ਭੁਗਤਾਨ ਕਰਨ ਦੀ ਲੋੜ ਹੈ, ਤਾਂ ਅਸੀਂ ਕਰਾਂਗੇ। ਤੁਹਾਡੇ ਲਈ ਇੱਕ ਹੋਟਲ ਬੁੱਕ ਕਰਵਾਇਆ ਜਾ ਰਿਹਾ ਹੈ ਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਸਾਡੀ ਟੀਮ ਤੁਹਾਡੀ ਮਦਦ ਕਰਨ ਸੰਪਰਕ ਕਰੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple broke the news of second launch event on OnePlus was taken aback