ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple ਭਾਰਤ 'ਚ ਬਣਾ ਰਿਹੈ iPhone XR

ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਤਕਨੀਕੀ ਖੇਤਰ ਦੀ ਮਸ਼ਹੂਰ ਕੰਪਨੀ ਐਪਲ ਨੇ ਘਰੇਲੂ ਬਾਜ਼ਾਰ ਅਤੇ ਬਰਾਮਦ (ਐਕਸਪੋਰਟ) ਲਈ ਆਈਫ਼ੋਨ ਐਕਸਆਰ ਦਾ ਉਤਪਾਦ ਸ਼ੁਰੂ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਬਾਈਲ ਚਾਰਜਰ ਬਣਾਉਣ ਵਾਲੀ ਦੁਨੀਆਂ ਦੀ ਸੱਭ ਤੋਂ ਵੱਡੀ ਕੰਪਨੀ ਸਾਲਕਾਮਪ ਅਗਲੇ ਸਾਲ ਮਾਰਚ ਤੋਂ ਉਤਪਾਦਨ ਸ਼ੁਰੂ ਕਰੇਗੀ।
 

ਐਪਨ ਨੂੰ ਆਈਫ਼ੋਨ ਦੇ ਚਾਰਜਰ ਦੀ ਸਪਲਾਈ ਕਰਨ ਵਾਲੀ ਸਾਲਕਾਮਪ ਨੇ ਚੇਨਈ ਦੇ ਨੇੜੇ ਸੇਜ਼ 'ਚ ਨੋਕੀਆ ਦਾ ਬੰਦ ਪਿਆ ਕਾਰਖਾਨਾ ਲੈਣ ਲਈ ਸਮਝੌਤਾ ਕੀਤਾ ਹੈ। ਕੰਪਨੀ ਅਗਲੇ 5 ਸਾਲ 'ਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਫ਼ੈਕਟਰੀ ਲਗਭਗ 10 ਸਾਲ ਤੋਂ ਬੰਦ ਪਈ ਹੈ ਅਤੇ ਮਾਰਚ 2020 ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇਗੀ।
 

ਪ੍ਰਸਾਦ ਨੇ ਕਿਹਾ ਕਿ ਇਕਾਈ ਚਾਰਜਰ ਅਤੇ ਹੋਰ ਉਪਰਕਣ ਦਾ ਉਤਪਾਦਨ ਕਰੇਗੀ। ਕੰਪਨੀ ਇਸ 'ਚ 5 ਸਾਲ ਵਿਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪ੍ਰਸਾਦ ਨੇ ਐਪਲ ਐਕਸਆਰ ਫ਼ੋਨ ਦੇ ਭਾਰਤ 'ਚ ਉਤਪਾਦਨ ਨੂੰ ਪ੍ਰਦਰਸ਼ਿਤ ਕਰਦਿਆਂ ਕਿਹਾ, "ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਪਹਿਲਾਂ ਇਸ ਦਾ ਡਿਜ਼ਾਈਨ ਕੈਲੇਫ਼ੋਰਨੀਆ ਅਤੇ ਅਸੈਂਬਲਿੰਗ ਚੀਨ 'ਚ ਹੁੰਦਾ ਸੀ। ਹੁਣ ਇਹ ਭਾਰਤ 'ਚ ਅਸੈਂਬਲ ਹੋਵੇਗਾ। ਅਸੀ ਐਪਲ ਦਾ ਭਾਰਤ 'ਚ ਆਪਣਾ ਉਤਪਾਦਨ ਵਧਾਉਣ ਲਈ ਸਵਾਗਤ ਕਰਦੇ ਹਾਂ।"
 

ਉਨ੍ਹਾਂ ਇਹ ਵੀ ਕਿਹਾ ਕਿ ਮੋਬਾਈਲ ਫ਼ੋਨ ਸਮੇਤ ਐਪਲ ਦੇ ਸਾਰੇ ਉਤਪਾਦਾਂ ਦਾ ਨਿਰਮਾਣ ਭਾਰਤ 'ਚ ਵਰਤੋਂ ਦੇ ਨਾਲ ਬਰਾਮਦ ਵੀ ਹੋਵੇਗਾ। ਐਪਲ ਭਾਰਤ 'ਚ ਤਾਈਵਾਨ ਦੀ ਕੰਪਨੀ ਵਿਸਟ੍ਰੋਨ ਨਾਲ ਕੰਮ ਕਰ ਰਹੀ ਹੈ। ਤਾਈਵਾਨ ਦੀ ਕੰਪਨੀ ਸਮਝੌਤੇ ਦੇ ਆਧਾਰ 'ਤੇ ਨਿਰਮਾਣ ਕਾਰਜ ਕਰਦੀ ਹੈ। ਐਪਲ ਉਸ ਨਾਲ ਮਿਲ ਕੇ ਆਈਫ਼ੋਨ 6 ਐਸ ਅਤੇ 7 ਇਥੇ ਬਣਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple making iPhone XR in India