ਸਰਕਾਰੀ ਦੂਰ ਸੰਚਾਰ ਕੰਪਨੀ ਬੀਐੱਸਐੱਨਐੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਹੋਰ ਸਕੀਮ ਪੇਸ਼ ਕੀਤੀ ਹੈ। ਇਸ ਸਕੀਮ ਨੂੰ ਕੰਪਨੀ ਨੇ ਫ੍ਰੀਡਮ ਪੇਸ਼ਕਸ਼ ਦਾ ਨਾਮ ਦਿੱਤਾ ਹੈ। ਇਸ ਪਲਾਨ ਦੀ ਕੀਮਤ ਸਿਰਫ 9 ਰੁਪਏ ਹੈ।
ਬੀਐੱਸਐੱਨਐੱਲ 9 ਪਲਾਨ ਵਿੱਚ ਗ੍ਰਾਹਕ ਨੂੰ ਡਾਟਾ, ਕਾਲਿੰਗ ਆਦਿ ਸਮੇਤ ਬਹੁਤ ਸਾਰੇ ਲਾਭ ਮਿਲ ਰਹੇ ਹਨ ਇਸ ਛੋਟੀ ਜਿਹੀ ਯੋਜਨਾ ਵਿਚ ਪ੍ਰੀਪੇਡ ਉਪਭੋਗਤਾਵਾਂ ਨੂੰ 2 ਜੀਬੀ ਡਾਟਾ, ਅਨਲਿਮਿਟਡ ਕਾਲਿੰਗ, 100 ਐਸਐਮਐਸ ਆਦਿ ਦਿੱਤੇ ਗਏ ਹਨ। ਹਾਲਾਂਕਿ ਯੂਜ਼ਰਸ ਦਿੱਲੀ ਅਤੇ ਮੁੰਬਈ ਵਿੱਚ ਕਾਲ ਕਰਨ ਦੇ ਯੋਗ ਨਹੀਂ ਹੋਣਗੇ।
ਬੀਐਸਐੱਨਐਲ ਦੇ ਇਸ ਪੈਕ ਦੀ ਵੈਧਤਾ ਇਕ ਦਿਨ ਲਈ ਹੋਵੇਗੀ। ਜਦੋਂ ਦੋ ਜੀਬੀ ਡਾਟਾ ਸੀਮਾ ਪੂਰੀ ਹੋ ਗਈ ਹੈ ਤਾਂ ਇਸਦੀ ਗਤੀ 80 ਕੇਬੀਪੀ ਹੋ ਜਾਵੇਗੀ। ਸਰਕਾਰੀ ਟੈਲੀਕਾਮ ਕੰਪਨੀ ਬੀਐਸਐਲਐਲ ਦੀ ਇਹ ਯੋਜਨਾ 10 ਅਗਸਤ ਤੋਂ 25 ਅਗਸਤ ਤਕ ਲਈ ਹੈ।