ਚੀਨੀ ਕੰਪਨੀ ਸ਼ਾਔਮੀ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਸ਼ਾਔਮੀ ਰੇਡਮੀ ਵਾਈ 2 ਲਾਂਚ ਕੀਤਾ ਹੈ. ਫੋਨ 'ਚ 16 ਮੈਗਾਪਿਕਸਲ ਸੈਲਫੀ਼ ਕੈਮਰਾ ਹੈ. ਕੀਮਤ 9999 ਰੁਪਏ ਤੋਂ ਸ਼ੁਰੂ ਹੇਵੇਗੀ. ਇਹ ਫੋ਼ਨ ਫੇ਼ਸ ਅਨਲੌਕ ਅਤੇ 5.99 ਇੰਚ ਦੇ ਡਿਸਪਲੇ ਨਾਲ ਆਵੇਗਾ. ਸੇਲਫੀ ਕੇਂਦਰਿਤ ਸਮਾਰਟਫੋਨ ਦੀ ਵਿਕਰੀ 12 ਜੂਨ ਤੋਂ ਐਮਾਜ਼ਾਨ 'ਤੇ ਸ਼ੁਰੂ ਹੋ ਗਈ ਹੈ.
ਸ਼ਾਔਮੀ ਰੇਡਮੀ ਵਾਈ ਦੇ 3 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਮੈਮਰੀ ਵਾਲੇ ਫੋ਼ਨ ਦੀ ਕੀਮਤ 9999 ਹੈ. 4 ਜੀਬੀ ਤੇ 64 ਜੀਬੀ ਇੰਟਰਨਲ ਮੈਮਰੀ ਵਾਲੇ ਫੋਨ ਦੀ ਕੀਮਤ 12,999 ਰੁਪਏ ਹੈ.
ਇਸ ਫੋਨ 'ਚ 5.99 ਇੰਚ ਦਾ ਐਚਡੀ ਪਲੱਸ ਡਿਸਪਲੇਅ ਦਿੱਤਾ ਗਿਆ ਹੈ, ਜਿਸਦਾ ਰੈਜ਼ੋਲੂਸ਼ਨ 720x1440 ਪਿਕਸਲ ਹੈ. ਇਹ ਫੋਨ ਐਂਡਰਾਈਡ ਔਰੀਉ ਅਧਾਰਿਤ MUI 9.5 ਤੇ ਚੱਲੇਗਾ. ਇਸ 'ਚ ਆੱਕਟਾ-ਕੋਰ ਸਨਪੈਡ੍ਰੈਗਨ 625 ਪ੍ਰੋਸੈਸਰ ਦੇ ਨਾਲ 506 GPU ਅਤੇ 3080 MAH ਦੀ ਬੈਟਰੀ ਦਿੱਤੀ ਗਈ ਹੈ.
ਸੈਲਫੀ਼-ਕੇਂਦਰਿਤ ਇਸ ਸਮਾਰਟਫੋ਼ਨ ਦੇ ਬੈਕ ਪੈਨਲ 'ਤੇ 12 ਮੈਗਾਪਿਕਸਲ ਦਾ ਇੱਕ ਡੁਅਲ ਰੀਅਰ ਕੈਮਰਾ ਸੈਟਅਪ ਹੈ.ਜਿਸਦਾ ਸੈਕੰਡਰੀ ਸੈਂਸਰ 5 ਮੈਗਾਪਿਕਸਲ ਹੈ. ਫ਼ਰੰਟ ਤੇ 16 ਮੈਗਾਪਿਕਸਲ ਸੈਲਫੀ਼ ਕੈਮਰਾ ਹੈ.