ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

1 / 5ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

2 / 5ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

3 / 5ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

4 / 5ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

5 / 5ਆ ਰਿਹੈ 6 ਕੈਮਰਿਆਂ ਵਾਲਾ ਦੁਨੀਆ ਦਾ ਪਹਿਲਾ ਮੋਬਾਈਲ

PreviousNext

ਆਉਣ ਵਾਲੇ ਨਵੇਂ ਸਾਲ 2019 ਸਮਾਰਟਫ਼ੋਨ ਲਈ ਕਾਫੀ ਪਸੰਦੀਦਾ ਹੋਣ ਵਾਲਾ ਹੈ। ਨਵੇਂ ਸਾਲ ਚ ਸਮਾਰਟਫ਼ੋਨ ਕੰਪਨੀਆਂ ਨਵੀਂਆਂ ਖੋਜਾਂ ਨਾਲ ਆਪਣੇ ਮੋਬਾਈਲਾਂ ਨੂੰ ਬਾਜ਼ਾਰ ਚ ਉਤਾਰਨ ਬਾਰੇ ਸਕੀਮ ਬਣਾ ਰਹੀਆਂ ਹਨ। ਇਸੇ ਤਰ੍ਹਾਂ ਦੇ ਹੀ ਇੱਕ ਮਸ਼ਹੂਰ ਬ੍ਰਾਂਡ ਨੋਕੀਆ ਨੇ ਆਪਣੇ ਨਵੇਂ ਸਮਾਰਟਫ਼ੋਨ Nokia 9 Pureview ਨੂੰ ਲਾਂਚ ਕਰਨ ਦੀ ਤਿਆਰ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਹ ਖਾਸ ਖੂਬੀਆਂ ਨਾਲ ਭਰਿਆ ਫ਼ੋਨ ਬਾਜ਼ਾਰ ਚ ਪੇਸ਼ ਕਰ ਦਿੱਤਾ ਜਾਵੇਗਾ।

 

ਨੋਕੀਆ ਦੇ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ HMD GLOBAL ਦਾ ਇਹ ਜ਼ਬਰਦਸਤ ਫ਼ੋਨ ਹੁਣੇ ਤੋਂ ਹੀ ਚਰਚਿਤ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵੇਂ ਸਾਲ ਦੀ ਸ਼ੁਰੂਆਤ ਚ ਹੀ Nokia 9 Pureview ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਸਮਾਰਟਫ਼ੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸਦੀ ਕੁੱਝ ਤਸਵੀਰਾਂ ਅਤੇ ਫੀਚਰ ਲੀਕ ਹੋ ਗਏ ਹਨ। ਜਿਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਸ ਸਮਾਰਟਫ਼ੋਨ ਚ 6 ਕੈਮਰੇ ਹੋ ਸਕਦੇ ਹਨ।

 

ਜਾਣਕਾਰੀ ਮੁਤਾਬਕ ਇਸ ਨਵੇਂ ਫ਼ੋਨ ਚ 6 ਕੈਮਰੇ ਹੋ ਸਕਦੇ ਹਨ। ਜਿਨ੍ਹਾਂ ਚੋਂ 5 ਕੈਮਰੇ ਪਿੱਛੇ ਹੋਣਗੇ ਜਦਕਿ ਇੱਕ ਸੈਲਫ਼ੀ ਕੈਮਰਾ ਫ਼ੋਨ ਸਕਰੀਨ ਤੇ ਹੋਵੇਗਾ। ਲੀਕ ਹੋਈ ਜਾਣਕਾਰੀ ਮੁਤਾਬਕ 5 ਕੈਮਰਿਆਂ ਚੋਂ ਦੋ ਕੈਮਰੇ 12 ਮੈਗਾਪਿਕਸਲ ਦੇ, ਦੋ ਕੈਮਰੇ 16 ਮੈਗਾਪਿਕਸਲ ਦੇ ਤੇ 5ਵਾਂ ਕੈਮਰਾ 8 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਫ਼ੋਨ ਚ 4 ਲੈਂਸ, ਐਲਈਡੀ ਫ਼ਲੈਸ਼ ਵੀ ਹੋ ਸਕਦੇ ਹਨ ਜਦਕਿ 5ਵਾਂ ਲੈਂਸ ਵਿਚਕਾਰ ਹੋਵੇਗਾ।

 

ਇਸ ਸਮਾਰਟਫ਼ੋਨ ਦੇ ਫ਼ਰੰਟ ਚ 12 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਜਦਕਿ ਫ਼ੋਨ ਦੀ ਸਕਰੀਨ 6 ਇੰਚ ਦੀ ਹੋਵੇਗੀ। ਇਸ ਫ਼ੋਨ ਚ 8 ਜੀਬੀ ਰੈਮ ਦੇ ਨਾਲ 256 ਜੀਬੀ ਦੀ ਵੱਡੀ ਸਟੋਰੇਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਫ਼ੋਨ ਬਿਨ੍ਹਾਂ ਤਾਰ ਦੇ ਚਾਰਜ ਹੋ ਸਕਦਾ ਹੈ ਜਦਕਿ ਫਿ਼ੰਗਰਪ੍ਰਿੰਟ ਦੀ ਖੂਬੀ ਵੀ ਇਸ ਫ਼ੋਨ ਚ ਹੋਵੇਗੀ। ਫ਼ੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਫ਼ੋਨ ਚ 4150 ਐਮਏਐਚ ਦੀ ਵੱਡੀ ਬੈਟਰੀ ਤੇਜ਼ੀ ਨਾਲ ਚਾਰਜ ਹੋ ਸਕੇਗੀ।

 

ਕਿਹਾ ਜਾ ਰਿਹਾ ਹੈ ਕਿ HMD ਗਲੋਬਲ ਨੈਕਸਟ ਜੈਨਰੇਸ਼ਅ ਦਾ ਸਨੈਪਡ੍ਰੈਗਨ 855 SoC ਪ੍ਰੋਸੈਸਰ ਦੀ ਵੀ ਵਰਤੋਂ ਕਰ ਸਕਦੀ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਲੀਕ ਹੋਈ ਜਾਣਕਾਰੀ ਮੁਤਾਬਕ ਇਸ ਸਮਾਰਟਫ਼ੋਨ ਦੀ ਕੀਮਤ 50,000 ਤੋਂ 60,000 ਦੇ ਵਿਚਕਾਰ ਹੋਣ ਦੀ ਉਮੀਦ ਹੈ।

 

 

 

 

/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coming the worlds first mobile with 6 cameras