ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ-ਵਾਰਾਨਸੀ ਰੂਟ `ਤੇ 29 ਤੋਂ ਦੌੜੇਗੀ ਦੇਸ਼ ਦੀ ਪਹਿਲੀ ਇੰਜਣ-ਵਿਹੂਣੀ ਰੇਲ

ਦਿੱਲੀ-ਵਾਰਾਨਸੀ ਰੂਟ `ਤੇ 29 ਤੋਂ ਦੌੜੇਗੀ ਦੇਸ਼ ਦੀ ਪਹਿਲੀ ਇੰਜਣ-ਵਿਹੂਣੀ ਰੇਲ

‘ਟਰੇਨ 18` ਨਾਂਅ ਦੀ ਭਾਰਤ ਦੀ ਪਹਿਲੀ ਇੰਜਣ-ਵਿਹੂਣੀ ਰੇਲ ਆਉਂਦੀ 29 ਦਸੰਬਰ ਤੋਂ ਦਿੱਲੀ-ਵਾਰਾਨਸੀ ਰੂਟ `ਤੇ ਦੌੜੇਗੀ। ਸੱਚਮੁਚ ਉਹ ਬੇਹੱਦ ਮਾਣਮੱਤੇ ਛਿਣ ਹੋਣਗੇ, ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਤੇਜ਼-ਰਫ਼ਤਾਰ ਵਿਲੱਖਣ ਰੇਲ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ।


ਚੇਤੇ ਰਹੇ ਕਿ ਵਾਰਾਨਸੀ ਸ੍ਰੀ ਮੋਦੀ ਦਾ ਹੀ ਸੰਸਦੀ ਹਲਕਾ ਹੈ। ਇਸ ਰੇਲ ਗੱਡੀ ਨੂੰ 18 ਮਹੀਨਿਆਂ ਦੇ ਥੋੜ੍ਹੇ ਸਮੇਂ `ਚ ਹੀ ਦੇਸ਼ ਵਿੱਚ ਹੀ ਤਿਆਰ ਕੀਤਾ ਗਿਆ ਹੈ। ਰਵਾਇਤੀ ਰੇਲ-ਗੱਡੀਆਂ ਦੇ ਮੁਕਾਬਲੇ ਇਸ ਨੂੰ ਤਿਆਰ ਕਰਨ `ਤੇ ਲਾਗਤ ਵੀ ਕਾਫ਼ੀ ਘੱਟ ਆਈ ਹੈ। ਇਸ ਰੇਲ ਗੱਡੀ ਦਾ ਕੋਈ ਇੰਜਣ ਨਹੀਂ ਹੋਵੇਗਾ, ਇਹੋ ਗੱਲ  ਇਸ ਨੂੰ ਹੋਰਨਾਂ ਰੇਲ-ਗੱਡੀਆਂ ਤੋਂ ਵੱਖਰਿਆਉਂਦੀ ਹੈ।


ਹਾਲੇ ਇਹ ਫ਼ੈਸਲਾ ਨਹੀਂ ਕੀਤਾ ਗਿਆ ਕਿ ਇਸ ਰੇਲ ਗੱਡੀ ਦੀ ਸ਼ੁਰੂਆਤ ਦਿੱਲੀ `ਚ ਹੋਵੇਗੀ ਜਾਂ ਵਾਰਾਨਸੀ। ਇਸ ਦਾ ਰੰਗ-ਰੂਪ, ਡਿਜ਼ਾਇਨ ਸਭ ਯੂਰੋਪੀਅਨ ਸ਼ੈਲੀ ਦਾ ਹੈ। ਇਹ ਰੇਲ ਗੱਡੀ ਸ਼ਤਾਬਦੀ ਐਕਸਪ੍ਰੈੱਸ ਨੂੰ ਪਛਾੜ ਦੇਵੇਗੀ ਕਿਉਂਕਿ ਇਹ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਦੇ ਸਮਰੱਥ ਹੈ। ਇਸ ਦੇ ਦਰਵਾਜ਼ੇ, ਰੌਸ਼ਨੀਆਂ, ਸੀਟਾਂ, ਪਖਾਨੇ ਸਭ ਕੁਝ ਹਵਾਈ ਜਹਾਜ਼ਾਂ ਵਰਗੇ ਹਨ।


‘ਟਰੇਨ 18` ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Engine less rail from 29 Dec on Delhi Varanasi route