ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰ ਯੂਜ਼ਰ ਨੂੰ ਪਤਾ ਹੋਣਾ ਚਾਹੀਦੈ Whatsapp ਦੇ ਇਹ ਬੇਸਟ ਫ਼ੀਚਰਸ

ਵਟਸਐਪ ਜਦੋਂ ਸ਼ੁਰੂ ਹੋਇਆ ਸੀ ਤਦ ਕੁਝ ਮੈਸੇਜਿੰਗ ਵਿਸ਼ੇਸ਼ਤਾਵਾਂ ਲਈ ਇਹ ਜਾਣਾ ਜਾਂਦਾ ਸੀ। ਪਰ ਸਮੇਂ ਦੇ ਨਾਲ ਦੀ ਕੰਪਨੀ ਨੇ ਇਸ ਨੂੰ ਜ਼ਿਆਦਾ ਲਾਭਦਾਇਕ ਅਤੇ ਯੂਜਰਫ੍ਰੈਂਡਲੀ ਬਣਾਉਂਦੇ ਹਏ, ਇਸ ਵਿੱਚ ਨਾ ਸਿਰਫ ਕਈ ਬਦਲਾਵ ਕੀਤੇ ਬਲਕਿ ਇਸ ਵਿੱਚ ਕਈ ਨਵੇਂ ਫੀਚਰਸ ਵੀ ਜੋੜੇ। 

 

ਵਟਸਐਪ ਅਜੇ ਵੀ ਕੁਝ ਅਜਿਹੇ ਫੀਚਰਸ ਨੂੰ ਲੈ ਕੇ ਕੰਮ ਕਰ ਰਹੀ ਹੈ ਜਿਸ ਬਾਰੇ ਵਿੱਚ ਯੂਜ਼ਰਸ ਨੂੰ ਆਉਣ ਵਾਲੇ ਸਮੇਂ ਵਿੱਚ ਜਾਣਕਾਰੀ ਮਿਲੇਗੀ।  ਪਰ ਅੱਜ ਅਸੀਂ ਤੁਹਾਨੂੰ ਵਾਟਸਐਪ ਦੇ ਜਿਹੇ ਪੰਜ ਬੇਸਟ ਫੀਚਰਸ ਦੇ ਬਾਰੇ ਦੱਸਦੇ ਹਾਂ ਜੋ ਤੁਸੀਂ ਪਹਿਲਾਂ ਤੋਂ ਨਾ ਜਾਣਦੇ ਹੋਵੋਗੇ-

 

ਵਟਸਐਪ ਪੇਅ-
 

ਵਟਸਐਪ ਦੇ ਇਸ ਫ਼ੀਚਰ ਦੀ ਸਹਾਇਤਾ ਹੁਣ ਤੁਸੀਂ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ ਜਾਂ ਉਸ ਤੋਂ ਪੈਸੇ ਪ੍ਰਾਪਤ ਕਰ ਸਕਦੇ ਹੋ।  ਇਹ ਅਜੇ ਬੀਟਾ ਉੱਤੇ ਚੱਲ ਰਿਹਾ ਹੈ ਪਰ ਕੋਈ ਵੀ ਯੂਜ਼ਰ ਇਸ ਫ਼ੀਚਰ ਦਾ ਲਾਭ ਲੈ ਸਕਦਾ ਹੈ। ਇਸ ਸਾਲ ਦੇ ਅੰਤ ਤੱਕ ਵਟਸਐਪ ਇਸ ਨੂੰ ਰਸਮੀ ਰੂਪ ਨਾਲ ਲਾਂਚ ਕਰੇਗਾ।

 

ਗਰੁੱਪ ਇੰਵੀਟੇਸ਼ਨ

 

ਵਟਸਐਪ ਗਰੁੱਪ ਨੂੰ ਲੈ ਕੇ ਕਾਫ਼ੀ ਬਦਨਾਮ ਹੈ। ਹਰ ਕੰਮ, ਹਰ ਸਮੂਹ ਅਤੇ ਛੋਟੇ-ਛੋਟੇ ਵਿਚਾਰਾਂ ਨੂੰ ਲੈ ਕੇ ਵਟਸਐਪ ਗਰੁੱਪ ਬਣ ਜਾਂਦਾ ਹੈ ਪਰ ਜੋ ਫ਼ੀਚਰ ਦੱਸਣ ਜਾ ਰਹੇ ਹਾਂ ਉਸ ਦੀ ਵਰਤੋਂ ਨਾਲ ਤੁਸੀਂ ਜ਼ਿਆਦਾ ਗਰੁੱਪਾਂ ਵਿੱਚ ਜੋੜ ਜਾਣ ਦੀ ਸਮੱਸਿਆ ਤੋਂ ਮੁਕਤੀ ਪਾ ਸਕਦੋ ਹੋ। ਪਹਿਲਾਂ ਸੈਟਿੰਗ ਵਿੱਚ ਜਾਓ> ਅਕਾਊਂਟ ਚੁਣੋ> ਪ੍ਰਾਈਵੇਸੀ> ਗਰੁੱਪਸ> ਹੁਣ ਇਵਰੀਵਨ ਜਾਂ ਨੋਬਡੀ ਆਪਸ਼ਨ ਚੁਣੋ। ਜੇ ਤੁਸੀਂ ਨੋਬਡੀ ਚੁਣਿਆ ਹੈ ਤਾਂ ਤੁਹਾਨੂੰ ਕੋਈ ਵੀ ਵਿਅਕਤੀ ਆਪਣੇ ਗਰੁੱਪ ਵਿਚ ਨਹੀਂ ਜੋੜ ਸਕਦਾ। ਜਦੋਂ ਕੋਡ ਜੋੜਨ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਡੇ ਪਾਸ ਗਰੁੱਪ ਇੰਵੀਟੇਸ਼ਨ ਆਵੇਗਾ ਅਤੇ ਤਿੰਨ ਦਿਨ ਬਾਅਦ ਆਪਣੇ ਆਪ ਰੱਦ ਹੋ ਜਾਵੇਗਾ।

 

ਡਾਟਾ ਲਿਮਿਟ

 

ਕੰਪਨੀ ਦੀ ਕੋਸ਼ਿਸ਼ ਹੈ ਵਟਸਐਪ ਲੋਕਾਂ ਦਾ ਘੱਟ ਤੋਂ ਘੱਟ ਇੰਟਰਨੈਟ ਡਾਟਾ ਖਪਤ ਕਰੇ। ਇਸ ਦੇ ਲਈ ਸੈਂਟਿੰਗ ਵਿੱਚ ਆਪਸ਼ਨ ਦਿੱਤੇ ਗਏ ਜਿਸ ਰਾਹੀਂ ਤੁਸੀਂ ਵਟਸਐਪ ਨੂੰ ਲੋ ਡਾਟਾ ਯੂਸੈਜ ਮੋਡ 'ਤੇ ਕਰਕੇ ਆਪਣਾ ਡਾਟਾ ਬਚਾ ਸਕਦੇ ਹੋ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every user should know these best features of Whatsapp