ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਫੇਸਬੁੱਕ, ਇੰਸਟਾਗ੍ਰਾਮ ਡਾਊਨ

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਫੇਸਬੁੱਕ, ਇੰਸਟਾਗ੍ਰਾਮ ਡਾਊਨ

ਭਾਰਤ, ਅਮਰੀਕਾ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਬੁੱਧਵਾਰ ਨੂੰ ਲਗਭਗ ਇਕ ਘੰਟੇ ਭਰ ਤੋਂ ਜ਼ਿਆਦਾ ਡਾਊਨ ਨਜ਼ਰ ਆਇਆ। ਕਈ ਯੂਜਰਜ਼ ਨੇ ਮੈਸੇਂਜਰ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ। ਕੁਝ ਯੂਜ਼ਰਜ਼ ਦੇ ਫੇਸਬੁੱਕ ਅਕਾਊਂਟ ਨਹੀਂ ਖੁੱਲ੍ਹੇ ਤਾਂ ਕੁਝ ਨੂੰ ਲਾਇਕ ਅਤੇ ਕੁਮਿੰਟ ਕਰਨ ਵਿਚ ਮੁਸ਼ਕਲ ਹੋਈ। ਉਥੇ, ਇੰਸਟਾਗ੍ਰਾਮ ਉਤੇ ਵੀ ਯੂਜਰਜ਼ ਨੂੰ ਫੋਟੋ ਅਪਲੋਡ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

 

ਮਾਈਕਰੋ ਬਲੋਗਿੰਗ ਵੈਬਸਾਈਟ ਟਵਿਟਰ ਉਤੇ ਕਈ ਵਰਤੋਂ ਕਰਨ ਵਾਲਿਆਂ ਨੇ ਇਸਦੀ ਸ਼ਿਕਾਇਤ ਕੀਤੀ। ਕਈ ਯੂਜਰਜ਼ ਨੇ ਸਕ੍ਰੀਨਸ਼ਾਂਟ ਵੀ ਸਾਂਝੇ ਕੀਤੇ ਜਿਸ ਵਿਚ ਕੰਪਨੀ ਦੇ ਇਕ ਨੋਟੀਫਿਕੇਸ਼ਨ ਵਿਚ ਲਿਖਿਆ ਨਜ਼ਰ ਆ ਰਿਹਾ ਹੈ ਕਿ ਮੇਨਟੇਨੈਂਸ ਦੇ ਚਲਦੇ ਫੇਸਬੁੱਕ ਫਿਲਹਾਲ ਡਾਊਨ ਹੈ। ਕੁਝ ਹੀ ਮਿੰਟਾਂ ਵਿਚ ਠੀਕ ਹੋ ਜਾਵੇਗਾ।

 

ਕਈ ਯੂਜਰਜ਼ ਫੇਸਬੁੱਕ ਦੇ ਡਾਊਨ ਹੋਣ ਉਤੇ ਨਾਰਾਜ਼ ਦਿਖਾਈ ਦਿੱਤੇ ਤਾਂ ਕੁਝ ਯੂਜਰਜ਼ ਟਵੀਟ ਕਰਕੇ ਮਜਾਕੀਆ ਅੰਦਾਜ ਵਿਚ ਫੇਸਬੁੱਕ ਦੇ ਨਾ ਚਲਣ ਉਤੇ ਆਪਣੀ ਪ੍ਰਤੀਕਿਰਿਆ ਵੀ ਦਿੰਦੇ ਨਜ਼ਰ ਆਏ। ਫੇਸਬੁੱਕ ਡਾਊਨ ਹੋਣ ਕਾਰਨ ਇਹ ਸਮੱਸਿਆ ਵੈਬਸਾਈਟ ਅਤੇ ਐਪ ਦੋਵਾਂ ਉਤੇ ਹੀ ਨਜ਼ਰ ਆਈ। ਹਾਲਾਂਕਿ ਕੰਪਨੀ ਨੇ ਕਿਹਾ ਸੀ ਕਿ ਕੁਝ ਮਿੰਟਾਂ ਵਿਚ ਇਹ ਠੀਕ ਹੋ ਜਾਵੇਗਾ, ਪ੍ਰੰਤੂ ਰਾਤ 12 ਵਜੇ ਦੇ ਬਾਅਦ ਵੀ ਕਾਫੀ ਯੂਜਰਜ਼ ਨੂੰ ਫੇਸਬੁੱਕ ਚਲਾਉਣ ਵਿਚ ਮੁਸ਼ਕਲ ਆ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook Instagram Down Users were unable to access