ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਸਬੁੱਕ ਛੇਤੀ ਹੀ ਲਿਆ ਸਕਦੀ ਹੈ ਮਨੁੱਖੀ ਅੱਖਾਂ ਤੇ ਜਜ਼ਬਾਤ ਪੜ੍ਹਨ ਵਾਲੀ ਤਕਨਾਲੋਜੀ

Facebook may read Human eye movement and emotions

ਨਵੀਂ ਦਿੱਲੀ: ਫ਼ੇਸਬੁੱਕ ਹੁਣ ਇੱਕ ਅਜਿਹੀ ਤਕਨਾਲੋਜੀ ਲਿਆ ਰਹੀ ਹੈ, ਜਿਸ ਦੀ ਮਦਦ ਨਾਲ ਯੂਜ਼ਰ ਦੀਆਂ ਅੱਖਾਂ ਦੀ ਹਿੱਲਜੁੱਲ ਅਤੇ ਉਸ ਦੀਆਂ ਭਾਵਨਾਵਾਂ ਦੀ ਪਛਾਣ ਵੀ ਕੀਤੀ ਜਾ ਸਕੇਗੀ। ਇਹ ਪ੍ਰਗਟਾਵਾ ਫ਼ੇਸਬੁੱਕ ਵੱਲੋਂ ਪਿੱਛੇ ਜਿਹੇ ਅਮਰੀਕੀ ਸੰਸਦ `ਚ ਪੇਸ਼ ਕੀਤੇ 229 ਪੰਨਿਆਂ ਦੇ ਦਸਤਾਵੇਜ਼ ਰਾਹੀਂ ਕੀਤਾ ਗਿਆ ਸੀ। ਇਸ ਦਸਤਾਵੇਜ਼ ਅਨੁਸਾਰ ਬਹੁਤ ਸਾਰੀਆਂ ਕੰਪਨੀਆਂ ਵਾਂਗ ਫ਼ੇਸਬੁੱਕ ਵੀ ਬਹੁਤ ਸਾਰੇ ਨਵੇਂ ਪੇਟੈਂਟ ਕਰਵਾ ਰਹੀ ਹੈ, ਤਾਂ ਜੋ ਬੌਧਿਕ ਸੰਪਤੀ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਇਸ ਦੀ ਸੁਰੱਖਿਆ ਹੋ ਸਕੇ।
ਦਸਤਾਵੇਜ਼ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਭਵਿੱਖ `ਚ ਜੇ ਕਦੇ ਇਸ ਤਕਨਾਲੋਜੀ ਨੂੰ ਵਰਤਿਆ ਗਿਆ, ਤਾਂ ਲੋਕਾਂ ਦੀ ਭੇਤਦਾਰੀ ਤੇ ਨਿੱਜਤਾ ਦਾ ਪੂਰਾ ਖਿ਼ਆਲ ਰੱਖਿਆ ਜਾਵੇਗਾ।
ਇੱਥੇ ਵਰਨਣਯੋਗ ਹੈ ਕਿ ਪਿੱਛੇ ਜਿਹੇ ਜਦੋਂ ਕੈਂਬ੍ਰਿਜ ਐਨਾਲਿਟਿਕਾ ਡਾਟਾ ਚੋਰੀ ਦਾ ਘੁਟਾਲਾ ਸਾਹਮਣੇ ਆਇਆ ਸੀ, ਤਦ ਫ਼ੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਵੀ ਸੰਸਦ ਸਾਹਵੇਂ ਪੇਸ਼ ਹੋਣਾ ਪਿਆ ਸੀ। ਉਦੋਂ ਹੀ ਇਹ ਦਸਤਾਵੇਜ਼ ਵੀ ਪੇਸ਼ ਕੀਤਾ ਗਿਆ ਸੀ। ਮਨੁੱਖੀ ਅੱਖਾਂ ਨੂੰ ਪੜ੍ਹਨ ਦੀ ਤਕਨਾਲੋਜੀ ਲਿਆਉਣਾ ਫ਼ੇਸਬੁੱਕ ਦੇ ਏਜੰਡੇ `ਤੇ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook Technology may Read Eye Movement and Emotions