ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਦਸੰਬਰ ਤੱਕ ਮੁਫਤ ਮਿਲੇਗਾ ਫਾਸਟੈਗ, ਕੇਂਦਰ ਸਰਕਾਰ ਦਾ ਐਲਾਨ

ਦੇਸ਼ ਭਰ ਦੇ ਸਾਰੇ ਟੋਲ 1 ਦਸੰਬਰ ਤੋਂ ਕੈਸ਼ਲੈਸ ਹੋਣ ਜਾ ਰਹੇ ਹਨ। ਫਾਸਟੈਗ ਤੋਂ ਬਿਨਾਂ ਤੁਸੀਂ ਟੋਲ ਪਾਰ ਨਹੀਂ ਕਰ ਸਕੋਗੇ। ਇਸ ਲਈ ਜੇ ਤੁਸੀਂ ਅਜੇ ਤੱਕ ਫਾਸਟੈਗ ਨਹੀਂ ਖਰੀਦਿਆ ਹੈ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਕੇਂਦਰ ਸਰਕਾਰ ਨੇ ਫਾਸਟੈਗ ਨੂੰ ਅੱਗੇ ਵਧਾਉਣ ਲਈ 1 ਦਸੰਬਰ ਤੱਕ ਮੁਫਤ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ।

 

ਇਹ ਐਲਾਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕੀਤਾ। ਗਡਕਰੀ ਨੇ ਕਿਹਾ ਕਿ ਅਗਲੇ 1 ਦਸੰਬਰ ਤੋਂ ਦੇਸ਼ ਭਰ ਦੇ ਕੌਮੀ ਰਾਜਮਾਰਗਾਂ 'ਤੇ ਸਥਿਤ ਟੋਲ ਪਲਾਜ਼ਾ 'ਤੇ ਨਕਦੀ ਚ ਟੋਲ ਦੇਣ ਦੀ ਸਹੂਲਤ ਖਤਮ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਸਿਰਫ ਟੋਲ ਦੀ ਅਦਾਇਗੀ ਫਾਸਟੈਗ ਨਾਲ ਕੀਤੀ ਜਾ ਸਕੇਗੀ।

 

ਐਨਐਚਏਆਈ ਨੇ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਸਮੇਂ ਐਨਐਚਏਆਈ ਦੇ ਨੈਟਵਰਕ ਚ ਕੁੱਲ 537 ਟੋਲ ਪਲਾਜ਼ਾ ਹਨ। ਇਨ੍ਹਾਂ ਵਿੱਚੋਂ 17 ਨੂੰ ਛੱਡ ਕੇ ਬਾਕੀ ਟੋਲ ਪਲਾਜ਼ਿਆਂ ਦੀਆਂ ਲੇਨਾਂ 30 ਨਵੰਬਰ ਤੱਕ ਫਾਸਟੈਗ ਨਾਲ ਲੈਸ ਹੋਣਗੀਆਂ। ਬਾਕੀ ਟੋਲ ਪਲਾਜ਼ਾ ਹਾਲੇ ਬਣਾਏ ਜਾ ਰਹੇ ਹਨ, ਇਸ ਲਈ ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਇਕੱਤਰ ਕਰਨ ਦੀ ਕੋਈ ਸਹੂਲਤ ਨਹੀਂ ਹੈ।

 

ਉਨ੍ਹਾਂ ਦੱਸਿਆ ਕਿ ਇਸ ਸਮੇਂ ਫਾਸਟੈਗ ਵੇਚਦੇ ਸਮੇਂ 150 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਲਈ ਜਾਂਦੀ ਹੈ। ਪਰ ਇਸ ਨੂੰ ਉਤਸ਼ਾਹਤ ਕਰਨ ਲਈ ਐਨਐਚਏਆਈ ਇਸ ਨੂੰ ਮੁਫਤ ਦੇਵੇਗਾ। ਇਸਦਾ ਮਤਲਬ ਹੈ ਕਿ ਜੋ ਇਸ ਨੂੰ ਲੈਂਦੇ ਹਨ ਉਨ੍ਹਾਂ ਨੂੰ 150 ਰੁਪਏ ਨਹੀਂ ਦੇਣੇ ਪੈਣਗੇ। ਹਾਲਾਂਕਿ ਮੁਫਤ ਵਿੱਚ ਫਾਸਟੈਗ ਸਿਰਫ ਐਨਐਚਏਆਈ ਦੇ ਪੁਆਇੰਟ ਆਫ ਸੇਲ - ਪੀਓਐਸ 'ਤੇ ਉਪਲਬਧ ਹੋਵੇਗਾ। ਜੇ ਤੁਸੀਂ ਇਸਨੂੰ ਬੈਂਕ ਤੋਂ ਖਰੀਦਦੇ ਹੋ ਤਾਂ ਗਾਹਕਾਂ ਨੂੰ ਪੂਰੀ ਫੀਸ ਦੇਣੀ ਪਏਗੀ।

 

ਸਰਕਾਰ ਨੇ ਫੈਸਲਾ ਲਿਆ ਹੈ ਕਿ ਅਗਲੇ ਮਹੀਨੇ ਤੋਂ ਉਨ੍ਹਾਂ ਵਾਹਨ ਮਾਲਕਾਂ ਨੂੰ ਇਲੈਕਟ੍ਰਾਨਿਕ ਟੌਲ ਲੇਨ ਚ ਦਾਖਲ ਹੋਣ ਤੇ ਦੋ ਵਾਰ ਟੋਲ ਅਦਾ ਕਰਨਾ ਪਵੇਗਾ, ਜਿਨ੍ਹਾਂ ਦੀ ਗੱਡੀ ਤੇ ਫਾਸਟੈਗ ਨਹੀਂ ਲੱਗਾ ਹੋਵੇਗਾ। ਉਸ ਸਮੇਂ ਸਾਰੇ ਟੋਲ ਪਲਾਜ਼ਿਆਂ ਦੀਆਂ ਸਾਰੀਆਂ ਲੇਨਾਂ ਇਲੈਕਟ੍ਰਾਨਿਕ ਹੋਣਗੀਆਂ, ਇਸ ਲਈ ਫਾਸਟੈਗ ਲਾਜ਼ਮੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fastag will get free till December 1 central government announced