ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਾਣਾ ਟੀਵੀ ਦੇ ਕੇ ਲਓ ਇਹ ਨਵਾਂ ਸਮਾਰਟਫ਼ੋਨ

ਪੁਰਾਣਾ ਟੀਵੀ ਦੇ ਕੇ ਲਓ ਇਹ ਨਵਾਂ ਸਮਾਰਟਫ਼ੋਨ

ਮੋਬਾਇਲ ਫ਼ੋਨ ਬਣਾਉਣ ਵਾਲੀ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਆਪਣਾ ਨਵਾਂ ਸਮਾਰਟਫ਼ੋਨ Z62 ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਲਾਵਾ ਨੇ ‘ਥ੍ਰੋ ਯੂਅਰ ਟੀਵੀ ਅਵੇ’ ਨਾਂਅ ਨਾਲ ਇੱਕ ਨਵੀਂ ਪੇਸ਼ਕਸ਼ ਵੀ ਕੱਢੀ ਹੈ। ਇਸ ਪੇਸ਼ਕਸ਼ ਤਹਿਤ ਪੁਰਾਣੀ ਸੀਆਰਟੀ ਟੀਵੀ ਐਕਸਚੇਂਜ ਕਰਨ ਉੱਤੇ ਗਾਹਕਾਂ ਨੂੰ ਲਾਵਾ Z62 ਸਮਾਰਟਫ਼ੋਨ ਮੁਫ਼ਤ ਹਾਸਲ ਕਰਨ ਦਾ ਮੌਕਾ ਮਿਲੇਗਾ।

 

 

ਇਸ ਨਵੇਂ ਫ਼ੋਨ ਲਈ ਰਜਿਸਟ੍ਰੇਸ਼ਨ 18 ਜੂਨ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਵੇਗੀ ਤੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਫ਼ੋਨ ਮਿਲੇਗਾ। ਜੇਤੂਆਂ ਨੂੰ ਰਜਿਸਟਰਡ ਮੋਬਾਇਲ ਨੰਬਰ ਉੱਤੇ SMS ਰਾਹੀਂ ਸੁਚਿਤ ਕੀਤਾ ਜਾਵੇਗਾ। ਲਾਵਾ Z62 ਵਿੱਚ ਛੇ ਇੰਚ ਦੇ 2.5D ਕਵਰਡ ਗਲਾਸ ਨਾਲ ਫੁਲ ਵਿਊ ਡਿਸਪਲੇ ਦਿੱਤੀ ਗਈ ਹੈ, ਜਿਸ ਵਿੱਚ ਡੈਡੀਕੇਟਡ ਗੂਗਲ ਅਸਿਸਟੈਂਟ ਦਾ ਫ਼ੀਚਰ ਮਿਲੇਗਾ।

 

 

ਇਸ ਵਿੱਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਹੋਵੇਗਾ ਤੇ 3,380 mAh ਦੀ ਬੈਟਰੀ ਮਿਲੇਗੀ। ਫ਼ਰੰਟ ਵਿੱਚ LED ਫ਼ਲੈਸ਼ ਨਾਲ 5 ਮੈਗਾ–ਪਿਕਸਲ ਦਾ ਕੈਮਰਾ ਸੈਂਸਰ ਮਿਲੇਗਾ। ਫ਼ੋਨ ਵਿੱਚ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ ਨਾਲ 2.0GHz ਮੀਡੀਆਟੈਕ ਹੀਲੀਓ A22 ਪ੍ਰੋਸੈਸਰ ਦਿੱਤਾ ਗਿਆ ਹੈ।

 

 

ਫ਼ੋਨ ਵਿੱਚ ਆਰਟੀਫ਼ਿਸ਼ੀਅਲ ਫ਼ੋਟੋ ਸਟੂਡੀਓ ਤੇ ਪ੍ਰੋਫ਼ੈਸ਼ਨਲ ਮੋਡ ਮਿਲੇਗਾ, ਨਾਲ ਫ਼ੇਸ ਅਨਲਾਕ ਦਾ ਵੀ ਫ਼ੀਚਰ ਮਿਲੇਗਾ।

 

 

ਫ਼ੋਨ ਵਿੱਚ 2 ਜੀਬੀ ਦੀ ਰੈਮ ਤੇ 16 ਜੀਬੀ ਸਟੋਰੇਜ ਦੀ ਆਪਸ਼ਨ ਮਿਲੇਗੀ, ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕੇਗਾ। ਲਾਵਾ Z62 ਦੀ ਕੀਮਤ 6,060 ਰੁਪਏ ਰੱਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Give your old TV and take this new Smartphone