ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google ਨੇ ਮਨਾਇਆ ਆਪਣਾ 20ਵਾਂ ਜਨਮ ਦਿਨ

ਗੂਗਲ ਨੇ ਮਨਾਇਆ ਆਪਣਾ 20ਵਾਂ ਜਨਮ ਦਿਨ

Google ਪਰਿਵਾਰ ਅੱਜ ਆਪਣਾ 20ਵਾਂ ਜਨਮ ਦਿਨ ਮਨਾ ਰਿਹਾ ਹੈ ਅਤੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਗੂਗਲ ਨੇ ਇਕ ਖਾਸ ਤਰ੍ਹਾਂ ਦਾ ਡੂਡਲ ਬਣਾਇਆ ਹੈ। ਉਨ੍ਹਾਂ ਇਕ ਵੀਡੀਓ ਰਾਹੀਂ ਗੂਗਲ ਦੀ ਪੁਰਾਣੀ ਪ੍ਰੰਤੂ ਦਿਲਚਸਪ ਯਾਦਾਂ ਨੂੰ ਸਾਂਝਾ ਕੀਤਾ ਹੈ।


ਵੀਡੀਓ `ਚ ਛੁੱਟੀਆਂ ਤੋਂ ਲੈ ਕੇ ਤਿਉਹਾਰਾਂ, ਲੋਕਾਂ ਦੀਆਂ ਉਪਲੱਬਧੀਆਂ, ਖਾਨਪਾਨ ਅਤੇ ਭਾਸ਼ਾਵਾਂ ਤੋਂ ਲੈ ਕੇ ਤਮਾਮ ਤਰ੍ਹਾਂ ਦੀਆਂ ਚੀਜਾਂ ਦਿਖਾਈਆਂ ਗਈਆਂ ਹਨ, ਜੋ ਇਨ੍ਹਾਂ ਸਾਲਾਂ `ਚ ਗੂਗਲ `ਤੇ ਖੋਜੀਆਂ ਗਈਆਂ।


ਗੂਗਲ 1998 `ਚ ਅਸਿਤਤਵ `ਚ ਆਇਆ ਸੀ। ਅਮਰੀਕਾ ਦੇ ਸਟੈਨਫੋਰਡ ਯੂਨੀਵਰਸਿਟੀ ਦੇ ਪੀਐਚਡੀ ਦੇ ਦੋ ਵਿਦਿਆਰਥੀ ਲੈਰੀ ਪੇਜ਼ ਅਤੇ ਸਗੇਈ ਬ੍ਰਿਨ ਨੇ ਇਕ ਰਿਸਰਚ ਪ੍ਰੋਜੈਕਟ ਦੇ ਤੌਰ `ਤੇ ਇਸ ਨੂੰ ਸ਼ੁਰੂ ਕੀਤਾ ਸੀ। ਬੀਤੇ ਕਈ ਸਾਲਾਂ `ਚ ਗੂਗਲ `ਚ ਬਹੁਤ ਬਦਲਾਅ ਆਇਆ ਹੈ। ਇਹ 190 ਤੋਂ ਜਿ਼ਆਦਾ ਦੇਸ਼ਾਂ `ਚ 150 ਤੋਂ ਜਿ਼ਆਦਾ ਭਾਸ਼ਾਵਾਂ `ਚ ਸੇਵਾਵਾਂ ਦੇ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:google doodle company completes 20 years