ਗੂਗਲ ਨੇ ਆਪਣਾ ਨਵਾਂ ਉਤਪਾਦ ਗੂਗਲ ਨੇਸਟ ਮਿਨੀ ਸਮਾਰਟ ਸਪੀਕਰ ਭਾਰਤ ਚ ਲਾਂਚ ਕਰ ਦਿੱਤਾ ਹੈ। ਗੂਗਲ ਨੇਸਟ ਮਿਨੀ ਸਮਾਰਟ ਸਪੀਕਰ ਨੂੰ ਇਸ ਸਾਲ ਅਕਤੂਬਰ ਚ ਪਿਕਸਲ 4 ਸੀਰੀਜ਼ ਦੇ ਨਾਲ ਲਾਂਚ ਕੀਤਾ ਗਿਆ ਸੀ।
ਗੂਗਲ ਨੇਸਟ ਮਿਨੀ ਸਮਾਰਟ ਸਪੀਕਰ ਦੀ ਕੀਮਤ ਭਾਰਤ 'ਚ 4,499 ਰੁਪਏ ਹੈ ਅਤੇ ਇਹ ਫਲਿੱਪਕਾਰਟ ਤੋਂ ਵੇਚੀ ਜਾ ਰਹੀ ਹੈ। ਦੱਸ ਦੇਈਏ ਕਿ ਗੂਗਲ ਨੇਸਟ ਮਿਨੀ ਦੋ ਸਾਲ ਪਹਿਲਾਂ ਲਾਂਚ ਕੀਤੀ ਗਈ ਗੂਗਲ ਹੋਮ ਮਿੰਨੀ ਦਾ ਅਪਗ੍ਰੇਡ ਕੀਤਾ ਸੰਸਕਰਣ ਹੈ।
ਗੂਗਲ ਨੇਸਟ ਮਿਨੀ ਸਮਾਰਟ ਸਪੀਕਰ ਸਪੈਸੀਫਿਕੇਸ਼ਨ
ਗੂਗਲ ਨੇਸਟ ਮਿੰਨੀ ਵਿਚ ਹੋਮ ਮਿੰਨੀ ਦੇ ਮੁਕਾਬਲੇ ਥੋੜ੍ਹੀ ਜਿਹੀ ਡਿਜ਼ਾਈਨ ਤਬਦੀਲੀ ਹੈ। ਇਸ ਤੋਂ ਇਲਾਵਾ ਇਸ ਵਿਚ ਹੁੱਕ ਵੀ ਦਿੱਤਾ ਗਿਆ ਹੈ। ਨਾਲ ਹੀ ਨਵਾਂ ਪਾਵਰ ਕੁਨੈਕਟਰ ਪੋਰਟ ਅਤੇ ਕੇਬਲ ਦਿੱਤਾ ਗਿਆ ਹੈ। ਬਾਕੀ ਡਿਜ਼ਾਈਨ ਗੂਗਲ ਹੋਮ ਮਿਨੀ ਵਰਗਾ ਹੀ ਹੈ। ਬਾਡੀ ਫੈਬਰਿਕ ਦੀ ਬਣੀ ਹੋਈ ਹੈ।
ਨਵੇਂ ਸਮਾਰਟ ਸਪੀਕਰ ਬਾਰੇ ਸ਼ਾਨਦਾਰ ਆਵਾਜ਼ ਅਤੇ ਤੇਜ਼ ਪ੍ਰਦਰਸ਼ਨ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਇਕ ਮਸ਼ੀਨ ਲਰਨਿੰਗ ਚਿੱਪ ਹੈ। ਗੂਗਲ ਨੇਸਟ ਮਿਨੀ ਚਾਕ ਅਤੇ ਚਾਰਕੋਲ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। ਇਸ ਵਿੱਚ ਯੂਟਿਊਬ ਸੰਗੀਤ, ਸਪੋਟਿਫਾਈ, ਗਾਨਾ, ਜਿਓਸਵਾਨ ਅਤੇ ਵਿੰਕ ਮਿਊਜ਼ੀਕ ਦਾ ਸਪੋਰਟ ਹੈ।
ਦੱਸਣਯੋਗ ਹੈ ਕਿ ਗੂਗਲ ਹੋਮ ਮਿਨੀ ਸਪੀਕਰ ਹੁਣ ਸਿਰਫ 2,999 ਰੁਪਏ ਵਿੱਚ ਉਪਲਬਧ ਹੈ। ਗੂਗਲ ਨੇਸਟ ਮਿਨੀ ਸਿੱਧੇ ਤੌਰ 'ਤੇ ਐਮਾਜ਼ਾਨ ਈਕੋ ਡੌਟ ਨਾਲ ਮੁਕਾਬਲਾ ਕਰੇਗੀ ਜਿਸ ਚ ਅਲੈਕਸਾ ਵੌਇਸ ਅਸਿਸਟੈਂਟ ਦਾ ਸਪੋਰਟ ਮਿਲਦਾ ਹੈ।