ਅਗਲੀ ਕਹਾਣੀ

ਗੂਗਲ ਨੇ ਭਾਰਤ `ਚ ਲਾਂਚ ਕੀਤੀ ਨਵੀਂ ਸਕੀਮ

ਗੂਗਲ ਨੇ ਭਾਰਤ `ਚ ਲਾਂਚ ਕੀਤੀ ਨਵੀਂ ਸਕੀਮ

ਗੂਗਲ ਨੇ ਆਪਣੀ ਨਵੀਂ ਕਲਾਉਡ ਸਟੋਰਜ ਸੇਵਾ ਗੂਗਲ ਵਨ ਭਾਰਤ `ਚ ਵੀ ਲਾਂਚ ਕਰ ਦਿੱਤੀ ਹੈ। ਇੰਟਰਨੈਟ ਦੁਨੀਆ ਦੀ ਦਿਗਜ ਸਰਚ ਇੰਜਣ ਕੰਪਨੀ Google Photos, Gmail  ਅਤੇ Google Drive ਵਰਗੇ ਪ੍ਰੋਡਕਟ `ਤੇ 100ਜੀਬੀ ਤੋਂ 30ਜੀਬੀ ਤੱਕ ਦੇ ਪਲਾਨ ਉਪਲੱਬਧ ਕਰਵਾਏਗੀ। 


ਕੰਪਨੀ ਨੇ ਦੱਸਿਆ ਕਿ ਭਾਰਤ `ਚ ਇਸ ਲਈ 100ਜੀਬੀ, 2ਟੀਬੀ, 30ਟੀਬੀ ਦੀ ਸਕੀਮ ਉਪਲੱਬਧ ਕਰਵਾਏ ਜਾਣਗੇ। ਪਲਾਨ ਦੀ ਕੀਮਤ 100ਜੀਬੀ ਲਈ 130 ਰੁਪਏ ਪ੍ਰਤੀ ਮਹੀਨਾ, 2 ਟੀਬੀ ਲਈ 650 ਰੁਪਏ ਪ੍ਰਤੀ ਮਹੀਨਾ ਅਤੇ 30ਟੀਬੀ ਲਈ 19,500 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਹ ਕੀਮਤ ਬਿਲਕੁਲ ਉਸੇ ਲੇਵਲ ਦੇ ਲਗਰ ਹੇ ਹਨ ਜਿਵੇਂ ਕੰਪਨੀ ਨੇ ਅਮਰੀਕਾ `ਚ ਲਾਂਚ ਕੀਤੇ ਸਨ।


ਯੂਜ਼ਰ ਕੋਲ ਆਪਣਾ ਸਟੋਰਜ ਪਲਾਨ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਸ਼ੇਅਰ ਕਰਨ ਦੀ ਆਜ਼ਾਦੀ ਹੋਵੇਗੀ। ਗੂਗਲ ਮੁਤਾਬਕ ਇਸ ਨਵੀਂ ਸਰਵਿਸ ਦੇ ਆਉਣ ਨਾਲ ਕਾਪੀਰੇਟ ਅਕਾਉਂਟ ਪ੍ਰਭਾਵਤ ਨਹੀਂ ਹੋਣਗੇ।


ਗੂਗਲ ਨੇ ਅਮਰੀਕਾ `ਚ ਇਸ ਸਰਵਿਸ ਨੂੰ ਅਗਸਤ `ਚ ਹੀ ਲਾਂਸ ਕਰ ਦਿੱਤਾ ਸੀ ਅਤੇ ਹੁਣ ਇਸ ਨੂੰ ਭਾਰਤ `ਚ ਪੇਸ਼ ਕੀਤਾ ਗਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google One Storage Plans Now Available in India Starts from Rs 130 Per Month