ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਟਕਾ! ਹੌਂਡਾ ਕਾਰਾਂ ਦੀ ਕੀਮਤ 35000 ਰੁਪਏ ਤੱਕ ਵਧੇਗੀ

ਹੌਂਡਾ ਕਾਰਾਂ

ਹੌਂਡਾ ਇੰਡੀਆ (ਐੱਚਸੀਆਈਐੱਲ) ਨੇ ਆਪਣੇ ਵੱਖ-ਵੱਖ ਮਾਡਲਾਂ ਦੀ ਕੀਮਤ 'ਚ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਆਪਣੀ ਕਾਰਾਂ ਦੀਆਂ ਕੀਮਤਾਂ 10 ਹਜ਼ਾਰ ਤੋਂ ਲੈ ਕੇ 35,000 ਰੁਪਏ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਵਾਈਸ ਪ੍ਰੈਜੀਡੈਂਟ ਸੇਲਜ਼ ਅਤੇ ਮਾਰਕੀਟਿੰਗ ਰਾਜੇਸ਼ ਗੋਇਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਉਤਪਾਦਨ ਦੇ ਖਰਚਿਆਂ ਵਧੇ ਖਰਚਿਆਂ ਕਾਰਨ ਅਸੀਂ ਆਪਣੀਆਂ ਕਾਰਾਂ ਦੀ ਕੀਮਤ ਵਧਾ ਰਹੇ ਹਾਂ। ਇਹ ਨਵੀਂ ਕੀਮਤ 1 ਅਗਸਤ ਤੋਂ ਲਾਗੂ ਹੋ ਜਾਵੇਗੀ।


ਗੋਇਲ ਨੇ ਕਿਹਾ ਕਿ ਕੀਮਤਾਂ 'ਚ ਅਗਸਤ ਤੋਂ ਸੋਧ ਕੀਤੀ ਜਾਵੇਗੀ। ਬ੍ਰਿਓ ਕਾਰ ਦੀ ਦਿੱਲੀ ਸ਼ੋਅਰੂਮ 'ਚ  ਕੀਮਤ 4.73 ਲੱਖ ਰੁਪਏ ਅਤੇ ਇਕੋਡ ਹਾਈਬਰਿਡ ਦੀ ਕੀਮਤ 43.21 ਲੱਖ ਰੁਪਏ ਹੈ। ਅਪ੍ਰੈਲ 'ਚ ਆੱਡੀ,ਮਰਸਡੀਜ਼ ਬੈਂਜ਼ ਵਰਗੀਆਂ ਲਗਜ਼ਰੀ ਕਾਰ ਕੰਪਨੀਆਂ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ।


ਹਿਊੁਂਡਾਈ ਮੋਟਰ ਨੇ ਵੀ ਜੂਨ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਦੋ ਫ਼ੀਸਦੀ ਤੱਕ ਵਧਾ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honda cars getting expensive by 35 thousand