ਕਾਰ ਬਣਾਉਣ ਵਾਲੀ ਕੰਪਨੀ ਹੋਂਡਾ (Honda) ਨੇ ਡਰਾਇਵਰ ਅਤੇ ਅਗਲੀ ਸੀਟ ਤੇ ਨਾਲ ਬੈਠਣ ਵਾਲੀ ਸਵਾਰੀ ਦੀ ਸੁਰੱਖਿਆ ਲਈ ਲਗੇ ਏਅਰਬੈਗ ਚ ਕਮੀ ਹੋਣ ਕਾਰਨ 5088 ਕਾਰਾਂ ਨੂੰ ਵਾਪਸ ਸੱਦਿਆ (ਰੀਕਾਲ) ਗਿਆ ਹੈ। ਕੰਪਨੀ ਮੁਤਾਬਕ ਇਹ ਸਾਰੀਆਂ ਕਾਰਾਂ 2003 ਤੋਂ 2013 ਵਿਚਾਲੇ ਬਣੀਆਂ ਹਨ। ਇਸ ਸੂਚੀ ਚ ਪੁਰਾਣੀ ਜਨਰੇਸ਼ਨ ਦੀ ਜੈਜ਼, ਸਿਟੀ, ਸਿਵਿਕ, ਅਕਾਰਡ ਅਤੇ ਸੀਆਰ-ਪੀ ਮਾਡਲ ਸ਼ਾਮਲ ਹਨ। ਇਨ੍ਹਾਂ ਸਾਰੀਆਂ ਕਾਰਾਂ ਚ ਟਕਾਤਾ ਕੰਪਨੀ ਦੇ ਏਅਰਬੈਗ ਲਗੇ ਹਨ।
ਕੰਪਨੀ ਨੇ ਇਸ ਸਮੱਸਿਆ ਨਾਲ ਪ੍ਰਭਾਵਿਤ ਕਾਰਾਂ ਨੂੰ ਸਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਡੀ ਕਾਰ ਵੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੈ ਤਾਂ ਤੁਸੀਂ ਆਪਣੇ ਨੇੜਲੇ ਹੋਂਡਾ ਸਰਵਿਸ ਸੈਂਟਰ ’ਤੇ ਜਾ ਕੇ ਇਸ ਨੂੰ ਸਹੀ ਕਰਵਾ ਸਕਦੇ ਹੋ। ਇਹ ਸੇਵਾ ਕੰਪਨੀ ਵਲੋਂ ਮੁਫਤ ਚ ਦਿੱਤੀ ਜਾ ਰਹੀ ਹੈ।
ਇਸ ਸਮੱਸਿਆ ਬਾਰੇ ਤੁਸੀਂ ਕੰਪਨੀ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਇਸ ਸਮੱਸਿਆ ਬਾਰੇ ਪਤਾ ਲਗਾ ਸਕਦੇ ਹੋ। ਹੋਂਡਾ ਇੰਡੀਆ ਦੀ ਅਧਿਕਾਰਤ ਵੈਬਸਾਈਟ ਤੇ ਤੁਸੀਂ ਕਾਰ ਦੇ 17 ਅੱਖਰਾਂ ਵਾਲੇ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ (ਵੀਆਈਐਨ) ਦਰਜ ਕਰ ਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
.