ਜਾਪਾਨ ਦੀ ਵਾਹਨ ਕੰਪਨੀ ਹੌਂਡਾ ਨੇ ਕਿਹਾ ਹੈ ਕਿ ਉਹ ਭਾਰਤੀ ਬਾਜ਼ਾਰ ਚ ਛੇਤੀ ਹੀ ਇਲੈਕਟ੍ਰਾਨਿਕ ਵਾਹਨ ਕਰ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਜੇਕਰ ਬਾਜ਼ਾਰ ਦੀ ਲੋੜੀਂਦੀ ਮੰਗ ਬਣੀ ਰਹੇ ਤਾਂ ਅਸੀਂ ਇਲੈਕਟ੍ਰਾਨਿਕ ਵਾਹਨ ਪੇਸ਼ ਕਰ ਸਕਦੇ ਹਾਂ। ਕੰਪਨੀ ਦੇ ਸੀਨੀਅਰ ਵਿਕਰੀ ਅਧਿਕਾਰੀ ਰਾਜੇਸ਼ ਗੋਇਲ ਮੁਤਾਬਕ ਹੌਂਡਾ ਭਾਰਤ ਦੀ ਇੱਕ ਨਾਮੀ ਕੰਪਨੀ ਹੈ। ਹੌਂਡਾ ਭਾਰਤ ਵਿਚ 8 ਮਾਡਲ ਦੀਆਂ ਕਾਰਾਂ ਵੇਚਦੀ ਹੈ। ਕੰਪਨੀ ਹੁਣ ਭਾਰਤੀ ਬਾਜ਼ਾਰ ਚ ਇਲੈਕਟ੍ਰਾਨਿਕ ਵਾਹਨ ਲਿਆਉਣ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ। ਛੇਤੀ ਹੀ ਅਸੀਂ ਇਲੈਕਟ੍ਰਾਨਿਕ ਕਾਰ ਪੇਸ਼ ਕਰਨ ਵਾਲੇ ਹਾਂ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਦੀ ਮੰਗ ਹੋਵੇਗੀ ਅਸੀਂ ਆਪਣੀ ਇਲੈਕਟ੍ਰਾਨਿਕ ਕਾਰ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਨਾਲ ਦੇਸ਼ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਜਾਵੇਗੀ।
ਜਿ਼ਕਰਯੋਗ ਹੈ ਕਿ ਤੇਲ ਮੰਗਵਾਉਣ ਅਤੇ ਪ੍ਰਦੂਸ਼ਣ ਘਟਾਉਣ ਦੇ ਟੀਚੇ ਨਾਲ ਸਰਕਾਰ ਜੈਵਿਕ ਇੰਧਣ, ਐਥਨਾਲ ਅਤੇ ਮੈਥਨਾਲ ਇੰਧਣ ਸਮੇਤ ਇਲੈਕਟ੍ਰਾਨਿਕ ਵਾਹਨਾਂ ਨੂੰ ਵਾਧਾ ਦੇ ਰਹੀ ਹੈ।