1 ਦਸੰਬਰ ਤੋਂ ਹਾਈਵੇ ਤੇ ਟੋਲ ਟੈਕਸ ਦੇ ਦੁਗਣੇ ਜੁਰਮਾਨੇ ਤੋਂ ਬਚੋ
1 ਦਸੰਬਰ ਤੋਂ ਦੇਸ਼ ਭਰ ਦੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਸਾਰੇ ਲੇਨ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਨਾਲ ਲੈਸ ਹੋ ਜਾਣਗੇ। ਦਰਅਸਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਦਸੰਬਰ ਤੋਂ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ। ਬਿਨਾਂ ਟੈਗ ਵਾਲੇ ਵਾਹਨ ਜੇਕਰ ਫਾਸਟੈਗ ਲੈਨ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੋਗੁਣਾ ਟੋਲ ਟੈਕਸ ਦੇਣਾ ਹੋਵੇਗਾ।
ਕਿਸ ਤਰ੍ਹਾਂ ਕਰੇਗਾ ਕੰਮ
ਜਿਵੇਂ ਹੀ ਤੁਹਾਡਾ ਵਾਹਨ ਟੋਲ ਪਲਾਜ਼ਾ 'ਤੇ ਪਹੁੰਚੇਗਾ ਤਾਂ ਟੈਗ ਰੀਡਰ ਤੁਹਾਡੇ ਫਾਸਟੈਗ ਨੂੰ ਸਕੈਨ ਕਰ ਲਵੇਗਾ ਅਤੇ ਤੁਹਾਨੂੰ ਟੋਲ ਕਰਾਸ ਕਰਨ ਦੇਵੇਗਾ। ਜਿਸ ਤੋਂ ਬਾਅਦ ਤੁਹਾਡੇ ਬੈਂਕ ਅਕਾਊਂਟ ਤੋਂ ਚਾਰਜ ਖੁਦ ਕੱਟ ਜਾਵੇਗਾ।
ਕਿਥੋ ਖ਼ਰੀਦ ਸਕੋਗੇ ਫਾਸਟੈਗ
ਕਿਸੇ ਵੀ ਸਰਕਾਰੀ ਬੈਂਕ ਤੋਂ ਫਾਸਟੈਗ ਸਟੀਕਰ ਆਫ਼ਲਾਈਨ ਜਾਂ ਆਨਲਾਈਨ ਐਪਲੀਕੇਸ਼ਨ ਕਰਕੇ ਵੀ ਫਾਸਟੈਗ ਮੰਗਵਾਇਆ ਜਾ ਸਕਦਾ ਹੈ। ਆਪਣੀ ਕਾਰ, ਜੀਪ ਅਤੇ ਵੈਨ ਲਈ ਆਨਲਾਈਨ ਐਮਾਜ਼ਨ, ਐਸਬੀਆਈ, ਆਈਸੀਆਈਸੀਆਈ, ਐੱਚਡੀਐੱਫਸੀ, ਐਕਸਿਸ ਬੈਂਕ ਅਤੇ ਪੈਟੀਐਮ ਬੈਂਕ ਅਤੇ ਆਈਡੀਐਫਸੀ ਫਸਰਟ ਬੈਂਕ ਤੋਂ ਵੀ ਲੈ ਸਕਦੇ ਹਨ।
FASTag ਤੁਸੀਂ ਵੱਖਰੇ ਬੈਂਕਾਂ, ਨੈਸ਼ਨਲ ਹਾਇਵੇ ਫੀਸ ਪਲਾਜ਼ਾ, ਰੀਜ਼ਨਲ ਟ੍ਰਾਂਸਪੋਰਟ ਦਫ਼ਤਰ, ਕੌਮਨ ਸਰਵਿਸ ਸੈਂਟਰ, ਟ੍ਰਾਂਸਪੋਰਟ ਹੱਬ, ਬੈਂਕਾਂ ਦੀ ਬ੍ਰਾਂਚਾਂ ਅਤੇ ਪੈਟ੍ਰੋਲ ਪੰਪਾਂ ਦੇ 28,000 ਪੁਆਇੰਟ ਆਫ਼ ਸੇਲ ਲੋਕੈਸ਼ਨ ਯਾਨੀ (POS) ਤੋਂ ਲੈ ਸਕਦੇ ਹੋ। ਤੁਸੀਂ ਆਪਣੇ ਕੋਲ ਪੁਆਇੰਟ ਆਫ਼ ਸੇਲ ਲੋਕੇਸ਼ਨ ਵੇਖ ਸਕਦੇ ਹੋ। ਇਸ ਦੇ ਲਈ KYC ਡਾਕੂਮੈਂਟ, ਆਰਸੀ, ਪਛਾਣ ਪੱਤਰ, ਪਾਸਪੋਰਟ ਸਾਈਜ਼ ਫ਼ੋਟੋ ਦੀ ਜ਼ਰੂਰਤ ਹੈ। ਇਸ ਦੇ ਲਈ ਤੁਸੀਂ ਸਾਰੇ ਕਾਗਜਾਤ ਦੀ ਅਸਲੀ ਅਤੇ ਫੋਟੋਕਾਪੀ ਦੋਵੇਂ ਲੈ ਕੇ ਜਾਓ।
ਕਿਸ ਤਰ੍ਹਾਂ ਕਰੋ ਐਕਟੀਵੇਟ
ਇਸ ਨੂੰ ਖ਼ਰੀਦਣ ਤੋਂ ਬਾਅਦ ਤੁਹਾਨੂੰ ਇਸ ਨੂੰ ਐਕਟੀਵੇਟ ਕਰਨਾ ਹੋਵੇਗਾ। ਇਸ ਲਈ ਤੁਹਾਨੂੰ MY FASTag ਐੱਪ ਵਿੱਚ ਆਪਣੀ ਅਤੇ ਆਪਣੇ ਵਾਹਨ ਦੀ ਜਾਣਕਾਰੀ ਭਰਨੀ ਹੋਵੇਗੀ। ਐਂਡਰਾਇਡ ਸਮਾਰਟਫੋਨ ਗੂਗਲ ਪਲੇਅ ਤੋਂ My FASTag ਐਪ ਡਾਊਨਲੋਡ ਕਰ ਸਕਦੇ ਹੋ ਅਤੇ iPhone ਯੂਜਰਸ Apple ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹਨ।
ਕਿਸ ਤਰ੍ਹਾਂ ਕਰੋ ਰਿਚਾਰਜ
ਇਸ ਲਈ ਪਹਿਲਾਂ ਯੂਜ਼ਰ ਆਈਡੀ ਅਤੇ ਵਾਲੇਟ ਆਈਡੀ ਤੋਂ ਪਹਿਲਾਂ FASTag portal 'ਤੇ ਲਾਗ ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ 'payment and topup' ਦਾ ਆਪਸ਼ਨ ਮਿਲੇਗਾ। ਇਸ ਤੋਂ ਬਾਅਦ 'ਰੀਚਾਰਜ' 'ਤੇ ਕਲਿਕ ਕਰੋ ਅਤੇ ਜਿਸ ਵਾਲੇਟ ਆਈਡੀ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ, ਉਸ ਨੂੰ ਚੁਣੋ।