ਹੁਵਾਵੇ ਵਾਈ 9 ਪ੍ਰਾਇਮ 2019 (Huawei Y9 Prime 2019) ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦੇ ਬੈਕ ਪੈਨਲ 'ਤੇ ਤਿੰਨ ਕੈਮਰਿਆਂ ਦਾ ਸੈੱਟਅਪ ਹੈ ਅਤੇ ਫਰੰਟ ਕੈਮਰੇ ਲਈ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫ਼ੋਨ ਦੀ ਕੀਮਤ 15,990 ਰੁਪਏ ਹੈ ਜਿਸ ਵਿੱਚ 4 ਜੀਬੀ ਰੈਮ ਮਿਲੇਗੀ। ਇਸ ਫ਼ੋਨ ਦੀ ਆਨਲਾਈਨ ਵਿਕਰੀ ਸੱਤ ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਫ਼ੋਨ ਵਿੱਚ 6.59 ਇੰਚ ਦੀ ਫੁੱਲ-ਐੱਚਡੀ + ਟੀਐਫਟੀ ਸਕਰੀਨ ਹੈ, ਜਿਸ ਦਾ ਰੇਜੋਲਿਊਸ਼ਨ 1080x2340 ਪਿਕਸਲ ਹੈ। ਇਸ ਵਿੱਚ ਆਕਟਾ-ਕੋਰ ਕਿਰਿਨ 710 ਐਫ ਪ੍ਰੋਸੈਸਰਾਂ ਨਾਲ 4 ਜੀਬੀ ਰੈਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫ਼ੋਨ ਵਿੱਚ 4,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਫ਼ੋਨ ਦੇ ਬੈਕ ਪੈਨਲ 'ਤੇ ਤਿੰਨ ਕੈਮਰਿਆਂ ਵਾਲਾ ਸੈੱਟਅਪ ਹੈ। ਇਸ ਵਿਚ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, ਅਲਟਰਾ ਵਾਈਡ ਐਂਗਲ ਨਾਲ ਲੈੱਸ 8 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਤੀਜਾ ਕੈਮਰਾ ਹੈ। ਫਰੰਟ ਪੈਨਲ 'ਤੇ 16 ਮੈਗਾਪਿਕਸਲ ਦਾ ਸੈਂਸਰ ਹੈ ਜੋ ਪਾਪ ਅੱਪ ਸੈਲਫੀ ਹੈ।