ਕਾਰਾਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਹੁੰਡਈ ਮੋਟਰ ਇੰਡੀਆ (Hyundai Motor India ltd) ਲਿਮਟਿਡ ਨੇ ਆਪਣੀਅ ਕਾਰਾਂ ਦੇ ਮੁੱਲ ਚ 9,200 ਰੁਪਏ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂਆਂ ਕੀਮਤਾਂ 1 ਅਗਸਤ 2019 ਤੋਂ ਲਾਗੂ ਹੋ ਜਾਣਗੀਆਂ।
ਕੰਪਨੀ ਨੇ ਬਿਆਨ ਚ ਕਿਹਾ ਕਿ ਸਰਕਾਰ ਵਲੋਂ ਕਾਰਾਂ ਦੇ ਸੁਰਖਿਆ ਮਾਨਕਾਂ ਨੂੰ ਮਜ਼ਬੂਤ ਕਰਨ ਨਾਲ ਲਾਗਤ ਚ ਵਾਧਾ ਹੋਇਆ। ਜਿਸ ਦੇ ਚਲਦੇ ਵਾਹਨਾਂ ਦੇ ਮੁੱਲ ਵਧਾਉਣੇ ਪੈ ਰਹੇ ਹਨ।
ਦੱਸ ਦੇਈਏ ਕਿ ਹੁੰਡਈ ਮੋਟਰ ਇੰਡੀਆ ਲਿਮਟਿਡ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਹੈ ਅਤੇ ਇਸ ਕੰਪਨੀ ਦੀ ਮੂਲ ਕੰਪਨੀ ਦੱਖਣੀ ਕੋਰੀਆ ਚ ਹੁੰਡਈ ਦੇ ਨਾਂ ਨਾਲ ਹੀ ਹੈ।
ਕੰਪਨੀ ਹਾਲੇ ਭਾਰਤ ਚ ਸੈਂਟਰੋ, ਗ੍ਰੈਂਡ ਆਈ 10, ਏਲੀਟ ਆਈ 20, ਐਕਟੀਵ ਆਈ 20, ਅਕਸੈਂਟ, ਵਰਨਾ, ਐਲੇਂਟਰਾ, ਵੈਨਯੂ, ਕ੍ਰੇਟਾ ਅਤੇ ਟਕਸਨ ਦੀ ਵਿਕਰੀ ਕਰ ਰਹੀ ਹੈ।
.