ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਟਾ ਚੋਰੀ ਦੇ ਜ਼ਿਆਦਾਤਰ ਮਾਮਲਿਆਂ 'ਚ ਕਮਜੋਰ ਪਾਸਵਰਡ ਅਸਲ ਕਾਰਨ

ਡਾਟਾ ਚੋਰੀ ਦੇ 80% ਮਾਮਲਿਆਂ 'ਚ ਪਾਸਵਰਡ ਦਾ ਕਮਜੋਰ ਹੋਣਾ ਅਸਲ ਕਾਰਨ ਹੁੰਦਾ ਹੈ। ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ (ਡਬਲਿਯੂਈਐਫ) ਦੀ ਸਾਲਾਨਾ ਬੈਠਕ ਦੇ ਦੂਜੇ ਦਿਨ ਸਾਈਬਰ ਸੁਰੱਖਿਆ ਬਾਰੇ ਜਾਰੀ ਕੀਤੀ ਇੱਕ ਅਧਿਐਨ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।
 

ਖੋਜਕਰਤਾਵਾਂ ਦੇ ਅਨੁਸਾਰ ਖਾਤੇ 'ਚ ਚੋਰੀ ਸਬੰਧੀ ਹਰ ਪੰਜ 'ਚੋਂ ਚਾਰ ਮਾਮਲਿਆਂ 'ਚ ਜਾਂ ਕਮਜ਼ੋਰ ਪਾਸਵਰਡ ਜਾਂ ਪਾਸਵਰਡ ਚੋਰੀ ਹੋਣਾ ਹੀ ਕਾਰਨ ਦਾ ਹੈ। ਸਾਲ 2020 'ਚ ਸਾਈਬਰ ਅਪਰਾਧਾਂ ਕਾਰਨ ਹਰ ਸੈਕਿੰਡ ਵਿਸ਼ਵ ਆਰਥਚਾਰੇ ਨੂੰ 29 ਮਿਲੀਅਨ ਡਾਲਰ (ਲਗਭਗ 2030 ਲੱਖ ਰੁਪਏ) ਦਾ ਨੁਕਸਾਨ ਹੋਣ ਦਾ ਅੰਦਾਜਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਪਾਸਵਰਡ ਨਾ ਹੋਣਾ ਕਮਜ਼ੋਰ ਜਾਂ ਸੰਵੇਦਨਸ਼ੀਲ ਪਾਸਵਰਡ ਰੱਖਣ ਨਾਲੋਂ ਬਿਹਤਰ ਹੈ। ਪਾਸਵਰਡ ਦੇ ਜੰਜਾਲ ਤੋਂ ਮੁਕਤ ਹੋ ਕੇ ਅਤੇ ਵਨ ਟਾਈਮ ਪਾਸਵਰਡ ਤੇ ਫਿੰਗਰ ਪ੍ਰਿੰਟ ਸਮੇਤ ਆਰਟੀਫਿਸ਼ੀਅਲ ਇੰਟੈਂਲੀਜੈਂਸ ਆਧਾਰਿਤ ਹੋਰ ਤਰੀਕੇ ਅਪਣਾ ਕੇ ਲੋਕ ਨਾ ਸਿਰਫ ਆਪਣੇ ਅਕਾਊਂਟ ਜਾਂ ਉਪਕਰਣ ਨੂੰ ਸੁਰੱਖਿਅਤ ਬਣਾ ਸਕਦੇ ਹਨ, ਸਗੋਂ ਇਸ ਨਾਲ ਕੰਪਨੀਆਂ ਦੇ ਖਰਚੇ 'ਚ ਵੀ ਭਾਰੀ ਕਟੌਤੀ ਹੋਵੇਗੀ।
 

ਡਬਲਿਯੂਈਐਫ ਦੇ ਅਨੁਸਾਰ ਪਿੰਨ ਕੋਡ, ਪਾਸਕੋਡ, ਪਾਸਫਰੇਜ ਸਮੇਤ ਪਾਸਵਰਡ ਅਧਾਰਤ ਪ੍ਰਣਾਲੀਆਂ ਦੀ ਵਰਤੋਂ ਨਾ ਸਿਰਫ ਗਾਹਕਾਂ ਲਈ ਇੱਕ ਵੱਡੀ ਸਿਰਦਰਦੀ ਹੈ, ਸਗੋਂ ਕੰਪਨੀਆਂ ਨੂੰ ਉਨ੍ਹਾਂ ਦੀ ਦੇਖਭਾਲ 'ਤੇ ਵੀ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ ਹੈ। ਵੱਡੀਆਂ ਕੰਪਨੀਆਂ 'ਚ ਆਈ.ਟੀ. ਹੈਲਪਡੈਸਕ ਉੱਤੇ ਖਰਚੇ ਗਏ ਕੁੱਲ ਪੈਸੇ ਦਾ ਲਗਭਗ 50 ਫੀਸਦੀ ਸਿਰਫ ਵਾਰ-ਵਾਰ ਪਾਸਵਰਡ ਸੈਟ ਕਰਨ 'ਚ ਖਰਚ ਕੀਤਾ ਜਾਂਦਾ ਹੈ। ਇਕੱਲੇ ਕਰਮਚਾਰੀਆਂ ਦੀ ਤਨਖਾਹ 'ਤੇ ਕੰਪਨੀਆਂ ਨੂੰ ਹਰ ਸਾਲ ਔਸਤਨ 10 ਲੱਖ ਡਾਲਰ (ਲਗਭਗ 700 ਲੱਖ ਰੁਪਏ) ਖਰਚਣੇ ਪੈਂਦੇ ਹਨ।
 

ਫੀਡੋ ਅਲਾਇੰਸ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅਧਿਐਨ 'ਚ ਭਵਿੱਖ ਦੇ ਚੋਟੀ ਦੇ ਪੰਜ ਪਾਸਵਰਡ ਪ੍ਰਣਾਲੀਆਂ ਦਾ ਵੀ ਜ਼ਿਕਰ ਹੈ। ਇਨ੍ਹਾਂ 'ਚ ਬਾਇਓਮੈਟ੍ਰਿਕ (ਫਿੰਗਰਪ੍ਰਿੰਟ-ਆਈਰਿਸ ਸਕੈਨ-ਫੇਸ ਰੀਕੋਗਨੀਸ਼ਨ), ਬਿਹੇਵੀਅਰ ਵਿਸ਼ਲੇਸ਼ਣ (ਆਨਲਾਈਨ ਗੇਮਜ਼, ਐਪਸ, ਈ-ਕਾਮਰਸ ਸਾਈਟ 'ਤੇ ਯੂਜਰਾਂ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ), ਜ਼ੀਰੋ-ਨਾਲੇਜ ਪਰੂਫ (ਕ੍ਰਿਪਟੋਗ੍ਰਾਫੀ ਮਤਲਬ ਜਿਸ 'ਚ ਕਿਸੇ ਮੈਸੇ਼ ਨੂੰ ਖੋਲ੍ਹਣ ਦਾ ਪਾਸਵਰਡ ਸਿਰਫ ਉਸ ਨੂੰ ਭੇਜਣ ਜਾਂ ਪ੍ਰਾਪਤ ਕਰਨ ਵਾਲੇ ਕੋਲ ਹੋਵੇ), ਕਿਊਆਰ ਕੋਡ ਅਤੇ ਸਕਿਊਰਿਟੀ ਕੀਅ (OTP- ਅਧਾਰਤ ਟੂ ਸਟੈਪ ਵੈਰੀਫਿਕੇਸ਼ਨ ਪ੍ਰਣਾਲੀ) ਸ਼ਾਮਿਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In most cases of data theft weak passwords are the real reason