ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਪਹਿਲੀ ਇੰਟਰਨੈੱਟ ਕਾਰ 27 ਜੂਨ ਨੂੰ ਹੋਵੇਗੀ ਲਾਂਚ

ਭਾਰਤ ਦੀ ਪਹਿਲੀ ਇੰਟਰਨੈੱਟ ਕਾਰ 27 ਜੂਨ ਨੂੰ ਹੋਵੇਗੀ ਲਾਂਚ

ਐੱਮਜੀ ਮੋਟਰਜ਼ 27 ਜੂਨ ਨੂੰ ਭਾਰਤ ਵਿੱਚ ਆਪਣੀ ਪਹਿਲੀ ਕਾਰ ਹੈਕਟਰ ਲਾਂਚ ਕਰੇਗੀ। ਕੰਪਨੀ ਨੇ ਇਸ ਦੀ ਬੁਕਿੰਗ 50,000 ਰੁਪਏ ਦੀ ਰਕਮ ਨਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਭਲਕੇ 27 ਜੂਨ ਨੂੰ ਲਾਂਚ ਹੋਣ ਤੋਂ ਬਾਅਦ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ।

 

 

ਹਾਲੇ ਐੱਮਜੀ ਮੋਟਰਜ਼ ਦੇ ਦੇਸ਼ ਵਿੱਚ ਸਿਰਫ਼ 63 ਸ਼ੋਅਰੂਮ ਹਨ। ਹੈਕਟਰ ਇੱਕ ਦਰਮਿਆਨੇ ਆਕਾਰ ਦੀ SUV ਹੈ। ਇਹ ਭਾਰਤ ਵਿੱਚ ਐੱਮਜੀ ਮੋਟਰਜ਼ ਦੀ ਪਹਿਲੀ ਇੰਟਰਨੈੱਟ ਕਾਰ ਹੋਵੇਗੀ। ਕੰਪਨੀ ਛੇਤੀ ਹੀ ਆਪਣੀ ਡੀਲਰਸ਼ਿਪ ਉੱਤੇ ਹੈਕਟਰ ਭੇਜਣਾ ਸ਼ੁਰੂ ਕਰ ਦੇਵੇਗੀ।

 

 

ਇਸ ਕਾਰ ਤੇ ਡਿਜ਼ਾਇਨ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਇਸ ਵਿੱਚ 10.8 ਇੰਚ ਦਾ ਵੱਡਾ ਵਰਟੀਕਲ ਟੱਚਸਕ੍ਰੀਨ ਇੰਫ਼ੋਟੇਨਸਿਸਟਮ, ਈ–ਸਿਮ ਸਹੂਲਤ, ਇੰਟਰਨੈੱਟ ਕੁਨੈਕਟੀਵਿਟੀ ਤੇ ਮੋਬਾਇਲ ਰਿਮੋਟ ਕੰਟਰੋਲ ਜਿਹੀ ਫ਼ੀਚਰਜ਼ ਸ਼ਾਮਲ ਹਨ।

 

 

ਹੈਕਟਰ ਦੇ ਇਸ ਮੋਬਾਇਲ ਰਿਮੋਟ ਕੰਟਰੋਲ ਫ਼ੀਚਰ ਮੋਬਾਇਲ ਐਪਲੀਕੇਸ਼ਨ ਰਾਹੀਂ ਕਾਰ ਦਾ ਸੰਨਰੂਫ਼ ਤੇ ਟੇਲਗੇਟ ਖੋਲ੍ਹ, ਡੋਰ ਲਾੱਕ/ਅਨਲਾੱਕ ਕਰਨ ਤੇ ਏਸੀ ਆੱਨ/ਆੱਫ਼ ਕਰਨ ਜਿਹੀਆਂ ਸਹੂਲਤਾਂ ਮਿਲਦੀਆਂ ਹਨ।

 

 

ਇਸ ਦੀ ਕੀਮਤ ਭਾਵੇਂ ਹਾਲੇ ਦੱਸੀ ਨਹੀਂ ਗਈ ਹੈ ਪਰ ਅਨੁਮਾਨ ਇਹੋ ਲਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ 13 ਲੱਖ ਰੁਪਏ ਤੋਂ 20 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first Internet Car to be launched on 27th June