ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Infinix Note 5 ਸਮਾਰਟਫ਼ੋਨ ਹੋਇਆ ਲਾਂਚ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ!

ਭਾਰਤ ਚ Infinix Note 5 ਸਮਾਰਟ ਫ਼ੋਨ ਲਾਂਚ ਹੋ ਗਿਆ ਹੈ। ਜਿਸ ਵਿਚ ਫੁੱਲ ਐਚਡੀ ਪਲੱਸ ਫੁੱਲ ਵਿਊ ਡਿਸਪਲੇ ਅਤੇ 16 ਮੈਗਾਪਿਕਸਲ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਹ ਫ਼ੋਨ Android One ਪ੍ਰੋਗਰਾਮ ਤਹਿਤ ਤਿਆਰ ਕੀਤਾ ਗਿਆ ਹੈ।

 

ਐਂਡਰਾਇਡ 8.0 ਓਰਿਓ ਆਊਟ ਆਫ਼ ਦ ਬਾਕਸ ਤੇ ਚੱਲਣ ਵਾਲੇ ਇਸ ਫ਼ੋਨ ਚ ਪਾਈ ਆਪਰੇਟਿੰਗ ਸਿਸਟਮ ਵੀ ਪ੍ਰਾਪਤ ਹੋਵੇਗਾ। ਇਸ ਫ਼ੋਨ ਚ 5.99 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਓਸ਼ਨ 1080x2160 ਹੈ। ਇਹ ਫ਼ੋਨ ਮੀਡੀਆ ਟੈਕ ਹੀਲਿਓ ਪੀ 23 ਓਐਸ ਹੈ ਜੋ ਏਆਰਮ ਮਾਲੀ ਜੀ71 ਜੀਪੀਯੂ ਅਤੇ 3 ਜੀਬੀ ਰੈਮ ਨਾਲ ਆਉਂਦਾ ਹੈ। ਕੰਪਨੀ ਨੇ ਇਸ ਵਿਚ ਮਜ਼ਬੂਤ ਬੈਕਅੱਪ ਲਈ 4500 ਐਮਏਐਚ ਦੀ ਬੈਟਰੀ ਦਿੱਤੀ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜਿਸਦਾ ਅਪਰਚਰ F/2.0 ਹੈ। ਉੱਥੇ ਹੀ ਸੈਲਫੀ ਕੈਮਰਾ 16 ਮੈਗਾਪਿਕਸਲ ਦਾ ਹੈ ਅਤੇ ਇਹ ਵੀ ਅਪਰਚਰ F/2.0 ਹੈ।

 

ਇਸ ਫ਼ੋਨ ਦੀ ਕੀਮਤ ਮਾਤਰ 9999 ਰੁਪਏ ਹੈ ਅਤੇ ਇਸ ਵਿਚ ਯੂਜ਼ਰ ਨੂੰ 3 ਜੀਬੀ ਰੈਮ ਨਾਲ 32 ਜੀਬੀ ਇੰਟਰਨਲ ਮੈਮਰੀ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Infinix Note 5 Smartphone launches launch price will get stuck