ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਨੈੱਟ ਹੋ ਗਿਆ ਤੀਹਾਂ ਦਾ

ਇੰਟਰਨੈੱਟ ਹੋ ਗਿਆ ਤੀਹਾਂ ਦਾ

ਇੰਟਰਨੈੱਟ ਦੇ ਇਤਿਹਾਸ ਲਈ 12 ਮਾਰਚ ਇੱਕ ਖ਼ਾਸ ਦਿਹਾੜਾ ਹੈ ਕਿਉਂਕਿ ਇਸੇ ਦਿਨ ‘ਵਰਲਡ ਵਾਈਡ ਵੈੱਬ’ (World Wide Web – www ਭਾਵ ਵਿਸ਼ਵ–ਵਿਆਪੀ ਤਾਣਾਬਾਣਾ) ਦਾ ਜਨਮ ਹੋਇਆ ਸੀ। ਅੱਜ ਤੋਂ 30 ਵਰ੍ਹੇ ਪਹਿਲਾਂ 12 ਮਾਰਚ, 1989 ਨੂੰ ਬ੍ਰਿਟਿਸ਼ ਭੌਤਿਕ ਵਿਗਿਆਨੀ ਟਿਮ ਬਰਨਰਜ਼–ਲੀ ਨੇ ਯੂਰੋਪ ਦੀ ਭੌਤਿਕ–ਵਿਗਿਆਨ ਪ੍ਰਯੋਗਸ਼ਾਲਾ CERN ਲਈ ਕੰਮ ਕਰਦਿਆਂ ਸੂਚਨਾ ਪ੍ਰਬੰਧਦ ਦੀ ਇੱਕ ਵਿਕੇਂਦ੍ਰੀਕ੍ਰਿਤ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਅੱਗੇ ‘ਵਰਲਡ ਵਾਈਡ ਵੈੱਬ’ ਦੇ ਜਨਮ ਦੇ ਸੰਕੇਤ ਮਿਲੇ। ਇਸ ਵਿਸ਼ਵ–ਵਿਆਪੀ ਤਾਣੇਬਾਣੇ ਦੀ ਵਰਤੋਂ ਅੱਜ ਪੂਰੀ ਦੁਨੀਆ ਵਿੱਚ ਅਰਬਾਂ ਲੋਕ ਕਰ ਰਹੇ ਹਨ।

 

 

ਇਸ ਦਿਨ ਨੂੰ ਖ਼ਾਸ ਤੌਰ ’ਤੇ ਮਨਾਉਣ ਲਈ ਗੂਗਲ ਨੇ ਅੱਜ ਇੱਕ ਵਿਸ਼ੇਸ਼ ਡੂਡਲ ਬਣਾਇਆ ਹੈ। ਦਰਅਸਲ, ਵਰਲਡ ਵਾਈਡ ਵੈੱਬ ਇੱਕ ਆਨਲਾਈਨ ਐਪਲੀਕੇਸ਼ਨ ਹੈ, ਜੋ ਐੱਚਟੀਐੱਮਐੱਲ (HTML) ਭਾਸ਼ਾ, URL ਪਤਿਆਂ, ਹਾਈਪਰਟੈਕਸਟ ਟ੍ਰਾਂਸਫ਼ਰ ਪ੍ਰੋਟੋਕੋਲ ਜਾਂ http ਜਿਹੀਆਂ ਨਵੀਨਤਾਵਾਂ ਉੱਤੇ ਉੱਸਰੀ ਹੈ।

 

 

ਉੱਧਰ ‘ਟਵਿਟਰ’ ਉੱਤੇ ਵੀ ਅੱਜ ਦੇ ਦਿਹਾੜੇ ਨੂੰ ਖ਼ਾਸ ਤੌਰ ਉੱਤੇ ਚੇਤੇ ਕੀਤਾ ਜਾ ਰਿਹਾ ਹੈ। ਇਸ ਦੌਰਾਨ www ਦੇ ਡਿਜ਼ਾਇਨਰ ਟਿਮ ਬਰਨਰਜ਼–ਲੀ ਨੇ ਅੱਜ ਕਿਹਾ ਕਿ ਵਰਲਡ ਵਾਈਡ ਵੈੱਬ ਨੂੰ ਜ਼ਰੂਰ ਹੀ ਗਭਰੇਟ–ਅਵਸਥਾ ਵਿੱਚੋਂ ਨਿੱਕਲਣਾ ਹੋਵੇਗਾ।