ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰੇ IPhone ਯੂਜ਼ਰਸ 31 ਦਸੰਬਰ ਤੱਕ ਸਸਤੇ 'ਚ ਬਦਲਾ ਸਕਦੇ ਨੇ ਬੈਟਰੀ

ਸਾਰੇ IPhone ਯੂਜ਼ਰਸ 31 ਦਸੰਬਰ ਤੱਕ ਸਸਤੇ 'ਚ ਬਦਲਾ ਸਕਦੇ ਨੇ ਬੈਟਰੀ

ਜੇ ਤੁਸੀਂ ਆਈਫੋਨ ਯੂਜ਼ਰ ਹੋ ਤੇ ਤੁਹਾਡੇ ਆਈਫ਼ੋਨ ਦੀ ਬੈਟਰੀ ਇੱਕ ਸਾਲ ਤੋਂ ਵੱਧ ਸਮੇਂ ਤੱਕ ਵਰਤੋਂ ਕਰਨ ਤੋਂ ਬਾਅਦ ਬੜੀ ਤੇਜ਼ੀ ਨਾਲ ਡਿਸਚਾਰਜ ਹੋ ਜਾਂਦੀ ਹੈ, ਤਾਂ ਇਹ ਤੁਸੀਂ ਬਹੁਤ ਹੀ ਘੱਟ ਕੀਮਤ 'ਤੇ ਬੈਟਰੀ ਬਦਲਾ ਸਕਦੇ ਹੋ - $29 (ਲੱਗਭਗ 2000 ਰੁਪਏ) ਵਿੱਚ ਐਪਲ ਦੇ ਬੈਟਰੀ ਬਦਲੀ ਜਾ ਸਕਦੀ ਹੈ . ਇਹ ਪੇਸ਼ਕਸ਼ 31 ਦਸੰਬਰ ਨੂੰ ਸਮਾਪਤ ਹੋਣ ਵਾਲੀ ਹੈ. ਇਹ ਪੇਸ਼ਕਸ਼ ਆਈਫੋਨ SE, ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6 ਐਸ, ਆਈਫੋਨ 6 ਐਸ ਪਲੱਸ, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਤੇ ਆਈਫ਼ੋਨ ਐਕਸ ਉੱਤੇ ਮਿਲ ਰਹੀ ਹੈ.

 

ਪਿਛਲੇ ਸਾਲ ਕੰਪਨੀ ਨੇ ਪੁਸ਼ਟੀ ਕੀਤੀ ਸੀ ਕਿ ਐਪਲ ਨੇ ਬੈਟਰੀ ਦੇ ਤੇਜ਼ੀ ਨਾਲ ਘਟਣ ਤੋਂ ਰੋਕਣ ਲਈ iPhones ਨੂੰ ਹੌਲੀ ਕੀਤਾ ਸੀ. ਹੁਣ ਸਮਾਰਟਫੋਨ ਕੰਪਨੀ ਨੇ ਡਿਗਰੇਡ ਬੈਟਰੀਆਂ ਨੂੰ ਬਦਲ ਦੇਣ ਦੀ ਘੋਸ਼ਣਾ ਕੀਤੀ.

 

31 ਦਸੰਬਰ ਦੇ ਬਾਅਦ ਬੈਟਰੀ ਬਦਲਣ ਦੀ ਲਾਗਤ

 

31 ਦਸੰਬਰ 2018 ਦੇ ਬਾਅਦ, ਆਈਫੋਨ ਬੈਟਰੀਆਂ ਦੀ ਬਦਲੀ ਵਾਪਸ ਜ਼ਿਆਦਾ ਕੀਮਤ 'ਤੇ ਹੋਵੇਗੀ.  ਪੇਸ਼ਕਸ਼ ਖਤਮ ਹੋਣ ਤੋਂ ਬਾਅਦ  ਆਈਫੋਨ ਐਕਸ ਨੂੰ ਛੱਡ ਕੇ ਬਾਕੀ ਆਈਫ਼ੋਨ ਦੀ ਬੈਟਰੀ ਤਕਰੀਬਨ $49 (ਕਰੀਬ 3500 ਰੁਪਏ) ਦੀ ਕੀਮਤ ਵਿੱਚ ਬਦਲੀ ਜਾਵੇਗੀ. ਐਪਲ ਆਈਫੋਨ ਐਕਸ ਦੀ ਬੈਟਰੀ $69 ਵਿੱਚ ਬਦਲੀ ਜਾਵੇਗੀ.

 

ਬੈਟਰੀ ਕਿਵੇਂ ਬਦਲੋ

ਸਾਰੇ ਐਪਲ ਰਿਟੇਲ ਸਟੋਰਾਂ ਤੇ ਐਪਲ ਸਰਵਿਸ ਪ੍ਰੋਵਾਈਡਰਸ ਕੋਲ ਘੱਟ ਦਰ 'ਤੇ ਬੈਟਰੀ ਬਦਲੀ ਜਾ ਸਕਦੀਹੈ. ਤੁਸੀਂ ਆਈਫ਼ੋਨ ਨੂੰ ਕਿਸੇ ਐਪਲ ਮੁਰੰਮਤ ਸੈਂਟਰ ਵਿੱਚ ਵੀ ਬਦਲਣ ਲਈ ਭੇਜ ਸਕਦੇ ਹੋ. ਕੰਪਨੀ ਤੁਹਾਡੇ ਡਿਗਰੇਡ ਬੈਟਰੀ ਨੂੰ ਬਦਲਣ ਲਈ ਪੰਜ ਦਿਨ ਦਾ ਵਕਤ ਲਵੇਗੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iphone users can replace the battery till 31st december