ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JIO ਆਪਣੇ ਯੂਜ਼ਰਸ ਨੂੰ ਦੇ ਰਿਹਾ ਰੋਜ਼ਾਨਾ 2GB ਡੇਟਾ ਬਿਲਕੁਲ FREE

JIO

ਰਿਲਾਇੰਸ JIO ਦੇ ਉਪਭੋਗਤਾਵਾਂ ਲਈ ਇਕ ਚੰਗੀ ਖ਼ਬਰ ਹੈ ਕੰਪਨੀ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਇੱਕ ਆੱਫ਼ਰ ਪੇਸ਼ ਕੀਤਾ ਹੈ। JIO ਦੀ ਇਸ ਪੇਸ਼ਕਸ਼ ਦੇ ਤਹਿਤ, 2 ਜੀਬੀ 4ਜੀ ਡੇਟਾ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਆੱਫ਼ਰ ਦਾ ਲਾਭ MyJio ਐਪ ਰਾਹੀਂ ਉਠਾਇਆ ਜਾ ਸਕਦਾ ਹੈ।

 

ਰਿਪੋਰਟ ਅਨੁਸਾਰ ਇਹ ਵਾਧੂ ਡੇਟਾ  ਰਿਲਾਇੰਸ ਜਿਓ ਦੇ ਉਪਭੋਗਤਾਵਾਂ ਲਈ ਪ੍ਰੀਪੇਡ ਪਲਾਨ 'ਤੇ ਹੀ ਉਪਲਬਧ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ JIO ਦੀ ਇਹ ਯੋਜਨਾ 30 ਜੁਲਾਈ ਨੂੰ ਖ਼ਤਮ ਹੋਵੇਗੀ। ਇਸ ਲਈ ਇਸਦਾ ਫ਼ਾਇਦਾ 30 ਜੁਲਾਈ ਤੋਂ ਪਹਿਲਾਂ MyJio ਐਪ ਦੀ ਵਰਤੋਂ ਕਰਕੇ ਲਿਆ ਜਾ ਸਕਦਾ ਹੈ।

 

ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ JIO ਦਾ ਇਹ ਆੱਫ਼ਰ ਸਾਰਿਆਂ ਲਈ ਹੈ ਜਾਂ ਕੁਝ ਲੋਕਾਂ ਲਈ। ਇਹ JIO ਦਾ ਐਡ-ਆੱਨ ਪੈਕ ਹੈ।

 

JIO ਨੇ ਹਾਲ ਹੀ ਵਿਚ Monsoon Hungama Offer ਪੇਸ਼ ਕੀਤਾ ਸੀ। 20 ਜੁਲਾਈ ਤੋਂ ਸ਼ਾਮ 5.00 ਵਜੇ ਸ਼ੁਰੂ ਹੋੇ Jio Phone Monsoon Hungama Offer ਦੇ ਤਹਿਤ ਗਾਹਕਾਂ ਨੂੰ ਸਿਰਫ 501 ਰੁਪਏ 'ਚ JIO ਫੋਨ ਮਿਲ ਜਾਵੇਗਾ। ਪਰ, ਇਸ ਲਈ ਗਾਹਕ ਨੂੰ ਆਪਣੇ ਪੁਰਾਣੇ JIO ਫੋਨ ਨੂੰ ਵਾਪਸ ਕਰਨਾ ਪਵੇਗਾ। ਇਸ ਪੇਸ਼ਕਸ਼ ਦਾ ਫਾਇਦਾ ਜੀਓ ਰੀਟੇਲ ਸ਼ੋਪ ਤੋਂ ਲਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jio 2gb data free reliance offers free add on data after jio phone monsoon hungama offer claims report