ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਗੀਗਾ ਫਾਈਬਰ : 500 ਰੁਪਏ `ਚ ਮਿਲੇਗਾ 300 ਜੀਬੀ ਡਾਟਾ

500 ਰੁਪਏ `ਚ ਮਿਲੇਗਾ 300 ਜੀਬੀ ਡਾਟਾ

ਰਿਲਾਇੰਸ ਜੀਓ ਗੀਗਾ ਫਾਈਬਰ ਟੂ ਦ ਹੋਮ (ਐਫਟੀਟੀਐਚ) ਦੀ ਬੁਕਿੰਗ 15 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਬਾਰੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੁਲਾਈ ਮਹੀਨੇ `ਚ ਐਲਾਨ ਕੀਤਾ ਸੀ।


ਜੀਓ ਗੀਗਾ ਫਾਈਬਰ ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਲੀਕ ਹੋਈ ਰਿਪੋਰਟ ਦੀ ਮੰਨੀ ਜਾਵੇ ਤਾਂ ਜੀਓ ਗੀਗਾ ਫਾਈਬਰ ਪਲਾਨ ਦੀ ਸ਼ੁਰੂਆਤ 500 ਰੁਪਏ ਤੋਂ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਪਲਾਨ ਦੀ ਕੀਮਤ 750, 999, 1299 ਅਤੇ 1500 ਰੁਪਏ ਹੋ ਸਕਦੀ ਹੈ।


ਰਿਪੋਰਟ ਅਨੁਸਾਰ ਜੀਓ ਗੀਗਾ ਫਾਈਬਰ ਪਲਾਨ ਦੇ 500 ਰੁਪਏ ਦੇ ਪੈਕ `ਚ 300 ਜੀਬੀ ਡਾਟਾ ਦਿੱਤਾ ਜਾਵੇਗਾ। ਇਸਦੀ ਮਿਆਦ 30 ਦਿਨਾਂ ਦੀ ਹੋਵੇਗੀ ਅਤੇ ਸਪੀਡ 50 ਐਮਬੀਪੀਐਸ ਦੀ ਹੋਵੇਗੀ।


ਇਸ ਤੋਂ ਇਲਾਵਾ ਜੀਓ ਗੀਗਾ ਫਾਈਬਰ ਦੇ 750 ਰੁਪਏ ਦੇ ਪਲਾਨ `ਚ ਯੂਜ਼ਰ ਨੂੰ 450 ਜੀਬੀ ਡਾਟਾ ਦਿੱਤਾ ਜਾ ਸਕਦਾ ਹੈ। ਇਸਦੀ ਮਿਆਦ ਵੀ 30 ਦਿਨ ਦੀ ਹੋਵੇਗੀ। ਇਸਦੀ ਵੀ ਸਪੀਡ 50 ਐਮਬੀਪੀਐਸ ਦੀ ਹੋਵੇਗੀ। 999 ਰੁਪਏ ਦੇ ਪਲਾਨ ਸਬੰਧੀ ਰਿਪੋਰਟ ਦੀ ਗੱਲ ਮੰਨੀ ਜਾਵੇ ਤਾਂ 600 ਜੀਬੀ ਡਾਟਾ ਮਿਲੇਗਾ। ਇਸਦੀ ਮਿਆਦ 30 ਦਿਨ ਦੀ ਹੋਵੇਗੀ। ਇਸਦੀ ਸਪੀਡ ਦੀ 100 ਐਮਬੀਪੀਐਸ ਹੋਵੇਗੀ। ਜੀਓ ਗੀਗਾ ਫਾਈਬਰ ਦੇ 1500 ਰੁਪਏ ਪਲਾਨ `ਚ ਹਜ਼ਾਰ ਜੀਬੀ ਡਾਟਾ ਦਿੱਤਾ ਜਾ ਰਿਹਾ ਹੈ, ਇਸਦੀ ਸਪੀਡ 150 ਐਮਬੀਪੀਐਸ ਦੀ ਹੋਵੇਗੀ ਅਤੇ ਮਿਆਦ 30 ਦਿਨ ਦੀ ਹੋਵੇਗੀ।
  
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jio giga fiber plan may start from rs 500