ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JIO ਵਾਲੇ FREE 'ਚ ਲਗਾ ਸਕਦੇ ਹਨ ਕਿਸੇ ਵੀ ਪੰਜਾਬੀ ਗਾਣੇ ਦੀ ਕਾਲਰ ਟਿਊਨ

JIO

Reliance Jio ਦੋ ਸਾਲ ਪਹਿਲਾਂ ਟੈਲੀਕਾਮ ਸੈਕਟਰ ਵਿੱਚ ਆਇਆ ਸੀ। ਉਸ ਸਮੇਂ ਤੋਂ ਹੀ ਟੈਲੀਕਾਮ ਸੈਕਟਰ ਦੀਆਂ ਹੋਰ ਕੰਪਨੀਆਂ ਵਿਚ ਮੁਕਾਬਲਾ ਵੱਧ ਗਿਆ ਹੈ। JIO ਸਮੇਤ ਸਾਰੀਆਂ ਕੰਪਨੀਆਂ ਨੇ ਆਪਣੀਆਂ ਸਕੀਮਾਂ ਨੂੰ ਅਪਡੇਟ ਕੀਤਾ ਅਤੇ ਨਵੀਆਂ ਸਕੀਮਾਂ ਪੇਸ਼ ਕੀਤੀਆਂ। ਇਸ ਦੌਰਾਨ ਯੂਜਰਸ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਫ਼ਤ ਵਿੱਚ ਦਿੱਤੀਆਂ ਗਈਆਂ।

 

 JIO ਦੀ ਇਕ ਅਜਿਹੀ ਸੇਵਾ ਵੀ ਹੈ ਜੋ ਬਿਲਕੁਲ ਮੁਫਤ ਹੈ ਅਤੇ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਇਸ ਸੇਵਾ ਦਾ ਨਾਂ 'ਹੈਲੋ ਟਿਊਨ' ਹੈ। ਇਸ ਟਿਊਨ ਦੇ ਜ਼ਰੀਏ ਕੋਈ ਵੀ ਯੂਜਰ ਆਪਣੇ ਮਨਪਸੰਦ ਦੀ ਕਾਲਰ ਟਿਊਨ ਨੂੰ ਸੁਣ ਸਕਦਾ ਹੈ ਤੇ ਆਪਣੇ ਪਸੰਦ ਦੇ ਗੀਤ ਨੂੰ ਲਗਾ ਵੀ ਸਕਦੇ ਹਨ।

 

ਜੀਓ ਦੀ ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ. ਇਸ ਲਈ ਪਹਿਲਾਂ ਕੰਪਨੀਆਂ ਗਾਹਕਾਂ ਤੋਂ ਚੰਗੀ ਕਮਾਈ ਕਰਦੀਆਂ ਸਨ। ਪਰ ਜੀਓ ਨੇ ਲਾਂਚ ਤੋਂ ਬਾਅਦ ਹੀ ਇਹ ਸਕੀਮ ਪੂਰੀ ਤਰਾਂ ਨਾਲ ਮੁਫ਼ਤ ਦਿੱਤੀ ਹੈ। ਜੇ ਤੁਸੀਂ JIO ਦੀ ਹੈਲੋ ਟਿਊਨ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਸਟੈੱਪ ਫ਼ਾਲੋ ਕਰਨੇ ਪੈਣਗੇ।

 

JIO ਦੇ ਯੂਜਰਸ ਲਈ JIO Music ਐਪ ਡਾਊਨਲੋਡ ਕਰਨਾ ਲਾਜ਼ਮੀ ਹੈ ਉਸ ਗਾਣੇ ਜਾਂ ਟਿਊਨ ਜਿਸਨੂੰ ਤੁਸੀਂ ਆਪਣੀ ਕਾਲਰ ਟਿਊਨ ਲਗਾਉਣਾ ਚਾਹੁੰਦੇ ਹੋ, ਉਸ ਨੂੰ JIO Tune ਵਿਚ ਲੱਭੋ ਤੇ ਸੈੱਟ ਕਰ ਦਿਓ।  ਇਸਦੇ ਬਾਅਦ ਜਦੋਂ ਕੋਈ ਦੂਜਾ ਕਾਲਰ ਤੁਹਾਨੂੰ ਕਾਲ ਕਰੇਗਾ ਉਸਨੂੰ ਉਹ ਗਾਣਾ ਸੁਣਾਈ ਦੇਵੇਗਾ। ਜੀਓ ਯੂਜਰਜ਼ ਨੂੰ ਇਸ ਸ਼ਾਨਦਾਰ ਸੇਵਾ ਲਈ ਇੱਕ ਰੁਪਏ ਦਾ ਖਰਚ ਵੀ ਨਹੀਂ ਕਰਨਾ ਪੈਂਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jio hello tune free service to users