ਮੋਬਾਈਲ ਐਪ ਦੁਆਰਾ ਟੈਕਸੀ ਸਰਵਿਸ ਮੁਹੱਇਆ ਕਰਵਾਉਣ ਵਾਲੀ ਕੰਪਨੀ ਔਲਾ ਨੂੰ ਕਰਨਾਟਕ ਸਰਕਾਰ ਦਾ ਵੱਡਾ ਝਟਕਾ ਲੱਗਾ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਕਰਨਾਟਕ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਔਲਾ ਦਾ ਲਾਇਸੰਸ ਅਗਲੇ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।
ਟਰਾਂਸਪੋਰਟ ਵਿਭਾਗ ਨੇ ਕਿਹਾ ਹੈ ਕਿ ਕੰਪਨੀ ਨੂੰ ਉਸਦੇ ਹੁਕਮ ਦੀ ਪ੍ਰਾਪਤੀ ਮਗਰੋਂ ਤਿੰਨ ਦਿਨਾਂ ਅੰਦਰ ਆਪਣਾ ਲਾਇਸੰਸ ਜਮ੍ਹਾ ਸਰਕਾਰ ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਨਾਲ ਹੀ ਉਸਨੂੰ ਸ਼ੁੱਕਰਵਾਰ ਤੋਂ ਤਤਕਾਲ ਆਪਣੀ ਟੈਕਸੀ ਬੁਕਿੰਗ ਸੇਵਾ ਸਰਵਿਸ ਰੋਕਣੀ ਹੋਵੇਗੀ।
ਵਿਭਾਗ ਨੇ ਕਿਹਾ ਕਿ ਕੰਪਨੀ ਨੇ ਔਲਾ ਨੂੰ ਚਲਾਉਣ ਵਾਲੀ ਕੰਪਨੀ ਐਨੀ ਤਕਨੋਲਜੀਸ ਪ੍ਰਾਈਵੇਟ ਲਿਮਟਿਡ ਬੈਂਗਲੁਰੂ ਨੇ ਕਰਨਾਟਕ ਆਨ–ਡਿਮਾਂਡ ਟ੍ਰਾਂਸਪੋਰਟ ਟੈਕਨਾਲੋਜੀ ਐਗਰੀਗ੍ਰਾਟਰ ਨਿਯਮ–2016 ਦੀ ਉਲੰਘਦਾ ਕੀਤੀ ਹੈ। ਇਸ ਸਬੰਧੀ ਚ ਉਪ ਟ੍ਰਾਂਸਪੋਰਟ ਕਮਿਸ਼ਨਰ ਤੇ ਸੀਨੀਅਰ ਖੇਤਰੀ ਟ੍ਰਰਾਂਸਪੋਰਟ ਅਫ਼ਸਰ, ਬੈਂਗਲੁਰੂ (ਦੱਖਣੀ) ਦੀ ਰਿਪੋਰਟ ਦੇ ਆਧਾਰ ਤੇ ਔਲਾ ਦਾ ਲਾਇਸੰਸ 6 ਮਹੀਨਿਆਂ ਲਈ ਰੱਦ ਕੀਤਾ ਜਾਂਦਾ ਹੈ।
ਹਾਲਾਂਕਿ ਔਲਾ ਕੰਪਨੀ ਨੇ ਕਿਹਾ ਹੈ ਕਿ ਉਹ ਕਾਨੂੰਨ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੀ ਕੰਪਨੀ ਹੈ ਤੇ ਉਹ ਮਾਮਲੇ ਦੇ ਸਾਰੇ ਪਹਿਲੂਆਂ ਦੇ ਹੱਲ ਲਈ ਸਾਰੇ ਵਿਚਾਰਾਂ ਤੇ ਕੰਮ ਕਰ ਰਹੀ ਹੈ।
.