ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਹੜ੍ਹ : ਬਜਾਜ ਆਟੋ ਵੱਲੋਂ 2 ਕਰੋੜ ਤੇ ਮਾਰੂਤੀ ਸੁਜੂਕੀ ਵੱਲੋਂ 3.5 ਕਰੋੜ ਦੇਣ ਦਾ ਐਲਾਨ

ਕੇਰਲ ਹੜ੍ਹ : ਬਜਾਜ ਵੱਲੋਂ 2 ਤੇ ਮਾਰੂਤੀ ਸੁਜੂਕੀ ਵੱਲੋਂ 3.5 ਕਰੋੜ ਦੇਣ ਦਾ ਐਲਾਨ

ਵਾਹਨ ਕੰਪਨੀ ਬਜਾਜ ਆਟੋ ਨੇ ਕੇਰਲ ਹੜ੍ਹ ਰਾਹਤ ਲਈ ਦੋ ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਉਕਤ ਰਕਮ `ਚੋਂ ਇਕ ਕਰੋੜ ਰੁਪਏ ਮੁੱਖ ਮੰਤਰੀ ਰਾਹਤ ਫੰਡ `ਚ ਦਿੱਤੇ ਜਾਣਗੇ, ਜਦੋਂ ਕਿ ਬਾਕੀ ਇਕ ਕਰੋੜ ਰੁਪਏ ਜਾਨਕੀਦੇਵੀ ਬਜਾਜ ਗ੍ਰਾਮ ਵਿਕਾਸ ਸੰਸਥਾ ਨੂੰ ਦਿੱਤੇ ਗਏ ਹਨ। ਕੰਪਨੀ ਦਾ ਘੱਟ ਤੋਂ ਘੱਟ 1000 ਹੜ੍ਹ ਪੀੜਤ ਪਰਿਵਾਰਾਂ ਨੂੰ ਸਟਾਰਟਅਨ ਕਿਟ ਮੁਹੱਈਆ ਕਰਾਉਣ ਦਾ ਟੀਚਾ ਹੈ।


ਇਸ ਤੋਂ ਇਲਾਵਾ ਦੇਸ਼ ਦੀ ਮੋਹਰੀ ਵਾਹਨ ਕੰਪਨੀ ਮਾਰੂਤੀ ਸੁਜੂਕੀ ਨੇ ਕੇਰਲ `ਚ ਹੜ੍ਹ ਪੀੜਤਾਂ ਦੀ ਮਦਦ ਲਈ ਸਾਢੇ ਤਿੰਨ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹੜ੍ਹ ਕਾਰਨ ਕੇਰਲ `ਚ ਜਾਨਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਕੰਪਨੀ ਨੇ ਅੱਜ ਦੱਸਿਆ ਕਿ  ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ `ਚ ਦੋ ਕਰੋੜ ਰੁਪਏ ਦੇਵੇਗੀ ਤਾਂ ਕਿ ਕੇਰਲ `ਚ ਹੜ੍ਹ ਰਾਹਤ `ਚ ਸਰਕਾਰ ਦੇ ਯਤਨਾਂ `ਚ ਮਦਦ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕੰਪਨੀ ਦੇ ਕਰਮਚਾਰੀ 1.5 ਕਰੋੜ ਰੁਪਏ ਦੀ ਰਕਮ ਦਾਨ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kerala flood bajaj auto and maruti suzuki donates