ਮਹਿੰਦਰਾ ਦੀ ਨਵੀਂ ਗੱਡੀ ਥਾਰ ਨੂੰ ਇੱਕ ਵਾਰ ਫਿਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਕੁਝ ਸਮਾਂ ਪਹਿਲਾਂ ਕਾਰ ਦੇ ਬਾਹਰੀ ਡਿਜ਼ਾਇਨ ਦੀ ਝਲਕ ਵੇਖਣ ਨੂੰ ਮਿਲੀ ਸੀ ਤੇ ਹੁਣ ਕਾਰ ਦੇ ਅੰਦਰਲੇ ਹਿੱਸੇ ਦੀ ਜਾਣਕਾਰੀ ਸਾਹਮਣੇ ਆਈ ਹੈ। ਕਾਰ–ਦੇਖੋ ਡਾੱਟ ਕਾੱਮ ਮੁਤਾਬਕ ਨਵੀਂ ਥਾਰ ਵਿੱਚ ਨਵਾਂ ਡੈਸ਼–ਬੋਰਡ ਦਿੱਤਾ ਗਿਆ ਹੈ। ਕੇਬਿਨ ਦਾ ਲੇਆਊਟ ਕਈ ਮਾਮਲਿਆਂ ਵਿੱਚ ਮੌਜੁਦਾ ਮਾਡਲ ਦੀ ਯਾਦ ਦਿਵਾਉਂਦਾਹੈ।
ਮੌਜੂਦਾ ਥਾਰ ਦਾ ਕੇਬਿਨ ਰੈਂਗਲਰ ਤੋਂ ਪ੍ਰੇਰਿਤ ਹੈ। ਕੈਮਰੇ ਵਿੱਚ ਕੈਦ ਹੋਈ ਕਾਰ ਦੇ ਸੈਂਟਰਲ ਕੰਸੋਲ ਦੇ ਉੱਪਰਲੇ ਹਿੱਸੇ ਉੱਤੇ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ। ਇੱਥੇ ਗੋਲ ਆਕਾਰ ਵਾਲੇ ਏਸੀ ਵੈਂਟ ਵੀ ਦਿਸੇ ਹਨ, ਜਿਨ੍ਹਾਂ ਦੇ ਕੰਟਰੋਲ ਹੇਠਾਂ ਵੱਲ ਲੱਗੇ ਹੋਏ ਹਨ।
ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੰਪਨੀ ਨਵੀਂ ਥਾਰ ਦੇ ਟਾੱਪ ਮਾਡਲ ਵਿੱਚ ਐਂਡਰਾਇਡ ਆਟੋ ਤੇ ਐਪਲ ਕਾਰ–ਪਲੇਅ ਕੁਨੈਕਟੀਵਿਟੀ ਸਪੋਰਟ ਕਰਨ ਵਾਲਾ 7.0 ਇੰਚ ਟੱਚ–ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ ਵੀ ਦੇ ਸਕਦੀ ਹੈ।
ਮੌਜੂਦਾ ਥਾਰ ਦੇ ਕੇਬਿਨ ਨੂੰ ਬਲੈਕ ਬੈਜ ਕਲਰ ਕੌਂਬੀਨੇਸ਼ਨ ਵਿੱਚ ਰੱਖਿਆ ਗਿਆ ਹੈ, ਜਦ ਕਿ ਨਵੀਂ ਥਾਰ ਦੇ ਕੇਬਿਨ ਨੂੰ ਆਲ ਬਲੈਕ ਲੇ ਆਊਟ ਵਿੱਚ ਰੱਖਿਆ ਜਾਵੇਗਾ।
ਨਵੀਂ ਥਾਰ ਵਿੱਚ TUV300 ਵਾਲਾ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਵ੍ਹੀਲ ਦੇ ਖੱਬੇ ਸਪੋਕ ਉੱਤੇ ਮਿਊਜ਼ਿਲ ਸਿਸਟਮ ਦੇ ਕੰਟਰੋਲ ਦਿੱਤੇ ਗਏ ਹਨ। ਸੱਜੇ ਸਪੋਕ ਉੱਤੇ ਕੋਈ ਕੰਟਰੋਲ ਨਹੀਂ ਹੈ।
ਮੌਜੂਦਾ ਮਾਡਲ ਵਾਂਗ ਨਵੀਂ ਥਾਰ ਵਿੱਚ ਵੀ ਪਾਵਰ–ਵਿੰਡੋ ਮਿਲੇਗੀ ਤੇ ਇਸ ਦੇ ਕੰਟਰੋਲਜ਼ ਸੈਂਟਰਲ ਟਿਊਨਲ ਉੱਤੇ ਦਿਸਣਗੇ। ਮੌਜੁਦਾ ਥਾਰ ਦੀ ਕੀਮਤ ਨਵੀਂ ਦਿੱਲੀ ’ਚ 9.49 ਲੱਖ ਰੁਪਏ ਹੈ।