ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਵਾ ਨੇ ਇੰਨੀ ਕੀਮਤ 'ਚ ਲਾਂਚ ਕੀਤਾ Z 93 ਨਵਾਂ ਫ਼ੋਨ

           

ਲਾਵਾ ਇੰਟਰਨੈਸ਼ਨਲ ਲਿਮਟਿਡ ਨੇ ਵੀਰਵਾਰ ਨੂੰ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਲਾਵਾ ਜ਼ੈਡ 93 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਦੀ ਕੀਮਤ 7,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫ਼ੋਨ 'ਸਮਾਰਟ ਏਆਈ ਗੇਮਿੰਗ ਮੋਡ' ਨਾਲ ਲੈਸ ਹੈ, ਜੋ ਉਪਭੋਗਤਾਵਾਂ ਨੂੰ ਭਾਰੀ ਗੇਮਾਂ ਲਈ ਗ੍ਰਾਫਿਕਸ ਕਾਰਡ ਵਧਾਉਣ ਦੇ ਸਮਰੱਥ ਬਣਾਉਂਦਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੇ ਗੇਮਸ ਦੇ ਆਪਿਟਮਾਈਜਡ ਤਜ਼ਰਬੇ ਲਈ ਗੇਮਲੋਫਟ ਨਾਲ ਸਾਂਝੇਦਾਰੀ ਕੀਤੀ ਹੈ।

 

ਲਾਵਾ ਇੰਟਰਨੈਸ਼ਨਲ ਦੇ ਉਤਪਾਦ ਮੁਖੀ ਤੇਜਿੰਦਰ ਸਿੰਘ ਨੇ ਕਿਹਾ ਕਿ ਜ਼ੈੱਡ 93 ਉਪਭੋਗਤਾਵਾਂ ਨੂੰ ਉਨ੍ਹਾਂ ਦੇ ਪਸੰਦੀਦਾ ਗੇਮਜ਼ ਨੂੰ ਬਿਨਾ ਰੁਕਾਵਟ ਸਹੀ ਤਰੀਕੇ ਨਾਲ ਖੇਡਣ ਵਿੱਚ ਸਮਰੱਥ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗੇਮਲੋਫਟ ਨਾਲ ਸਾਡੀ ਸਾਂਝੇਦਾਰੀ ਮਾਡਰਨ ਕਾਂਬੈਟ ਅਤੇ ਐਸਪਾਲਟ ਵਰਗੇ ਪ੍ਰਸਿੱਧ ਗੇਮਜ਼ ਲਈ ਬੇਮਿਸਾਲ ਗੇਮਿੰਗ ਤਜਰਬੇ ਨੂੰ ਯਕੀਨੀ ਬਣਾਉਂਦਾ ਹੈ।

 

ਇਸ ਸਮਾਰਟਫ਼ੋਨ 'ਚ 6.22 ਇੰਚ ਦੀ ਐੱਚਡੀਪਲੱਸ ਡਿਊਲ ਡਰਾਪ ਨਾਚ ਡਿਸਪਲੇਅ ਹੈ। ਡਿਵਾਈਸ ਹੇਲੀਓ ਪੀ 22 ਪ੍ਰੋਸੈਸਰ 'ਤੇ ਚੱਲਦਾ ਹੈ ਜਿਸ ਦੀ ਜ਼ਿਆਦਾਤਰ ਕਲਾਕ ਸਪੀਡ 2.0 ਗੀਗਾਹਰਟਜ਼ ਹੈ ਅਤੇ ਇਸ ਵਿੱਚ 3 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਮਾਈਕ੍ਰੋ ਐਸਡੀ ਕਾਰਡ ਲਾ ਕੇ ਇਸ ਨੂੰ ਵਧਾਉਣ ਦਾ ਵਿਕਲਪ ਵੀ ਦਿੱਤਾ ਗਿਆ ਹੈ।

 

ਇਸ ਫੋਨ 'ਚ ਡਿਊਲ ਰੇਅਰ ਕੈਮਰਾ ਸੈੱਟਅਪ ਹੈ, ਜਿਸ 'ਚ 2 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, ਜਿਸ 'ਚ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ ਅਤੇ ਨਾਲ ਹੀ ਇਕ ਐਲਈਡੀ ਫਲੈਸ਼ ਵੀ ਹੈ। ਇਸ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਸਾਫਟ ਫਲੈਸ਼ ਸਪੋਰਟ ਹੈ। ਇਹ ਸਮਾਰਟਫ਼ੋਨ ਐਂਡਰਾਇਡ 9.0 ਪਾਈ 'ਤੇ ਚੱਲਦਾ ਹੈ ਅਤੇ ਇਸ ਵਿੱਚ 3500 ਐਮਏਐਚ ਦੀ ਬੈਟਰੀ ਹੈ, ਜੋ 10 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lava Z 93 phone launched in india price and specification