ਸਭ ਤੋਂ ਲੰਬੀ ਦੂਰੀ ਤਕ ਮਾਰ ਕਰਨ ਵਾਲਾ ਦੇਸ਼ ਦਾ ਪਹਿਲਾ ਰਿਵਾਲਵਰ 'ਨਿਸ਼ੰਕ' ਨੂੰ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਏਡੀਜੀ ਪ੍ਰੇਮ ਪ੍ਰਕਾਸ਼ ਅਤੇ ਫੀਲਡ ਗਨ ਫੈਕਟਰੀ ਦੇ ਸੀਨੀਅਰ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਇਹ ਸ਼ਾਨਦਾਰ ਰਿਵਾਲਵਰ ਡੀਲਰਾਂ ਨੂੰ ਸੌਂਪਿਆ। ਇਸ ਦੌਰਾਨ 200 ਦੇ ਕਰੀਬ ਡੀਲਰਾਂ ਨੂੰ ਨਿਸ਼ੰਕ ਰਿਵਾਲਵਰ ਵੇਚਣ ਲਈ ਦਿੱਤੀ ਗਈ।
ਸ਼ੁੱਕਰਵਾਰ ਨੂੰ ਫੀਲਡ ਗਨ ਫੈਕਟਰੀ ਚ ਹੋਏ ਇੱਕ ਸਮਾਰੋਹ ਚ ਸੀਨੀਅਰ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਕਿਹਾ ਕਿ ਨਿਰਭਿਕ ਮਗਰੋਂ ਨਿਸ਼ੰਕ ਨੂੰ ਤਿਆਰ ਕੀਤਾ ਗਿਆ। ਨਿਸ਼ੰਕ ਦਾ ਅਰਥ ਹੁੰਦਾ ਹੈ ਜਿਸ ਨੂੰ ਕਿਸੇ ਦਾ ਡਰ ਨਾ ਹੋਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਲਈ ਨਿਰੰਤਰ ਨਵਾਂ ਕਰਨਾ ਜ਼ਰੂਰੀ ਹੁੰਦਾ ਹੈ। ਨਿਸ਼ੰਕ ਇਸ ਦਿਸ਼ਾ ਚ ਫੈਕਟਰੀ ਦਾ ਇੱਕ ਵਧੀਆ ਉਤਪਾਦ ਹੈ। ਇਸ ਨੂੰ ਬਣਾਉਣ ਤੋਂ ਪਹਿਲਾਂ ਡੀਲਰਾਂ ਅਤੇ ਗਾਹਕਾਂ ਤੋਂ ਫੀਡਬੈਕ ਲਿਆ ਗਿਆ। ਮੁਸ਼ਕਲਾਂ ਜਾਣੀਆਂ ਤੇ ਕਮੀ-ਪੇਸ਼ੀਆਂ ਨੂੰ ਦੂਰ ਕੀਤਾ।
ਉਨ੍ਹਾਂ ਦੱਸਿਆ ਕਿ ਜਲਦ ਹੀ ਇੱਕ ਸਮਾਰਟ ਰਿਵਾਲਵਰ ਲਾਂਚ ਕੀਤਾ ਜਾਵੇਗਾ। ਇਸ ਦੀ ਪਕੜ ਚ ਇਕ ਚਿੱਪ ਲਗਾਈ ਜਾਵੇਗੀ।. ਹਥਿਆਰ ਦੀ ਸਥਿਤੀ (ਲੋਕੇਸ਼ਨ), ਫਾਇਰਿੰਗ ਰਿਕਾਰਡ, ਸਰਵਿਸ ਅਲਾਰਮ ਅਤੇ ਖਰਾਬ ਪੁਰਜੇ ਦਾ ਅਲਰਟ ਮਿਲੇਗਾ। ਹਥਿਆਰ ਚੋਰੀ ਹੋਣ ਦੀ ਸੂਰਤ ਚ ਇਸ ਦੀ ਖੋਜ ਜੀਪੀਐਸ ਰਾਹੀਂ ਕੀਤੀ ਜਾਏਗੀ। ਇਸ ਚਿੱਪ ਬਾਰੇ ਸਿਰਫ ਮਾਲਕ ਜਾਣੂ ਹੋਵੇਗਾ।
ਇਸ ਦੌਰਾਨ ਏਡੀਜੀ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਨਿਸ਼ੰਕ ਸਭ ਤੋਂ ਉੱਤਮ ਹਥਿਆਰ ਹੈ। ਪੁਲਿਸ ਚ ਇਸ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਰਿਵਾਲਵਰ ਦਾ ਟ੍ਰਿਗਰ ਹੈ। ਪੁਰਾਣੇ ਰਿਵਾਲਵਰ ਨਾਲ ਇਸ ਦਾ ਟ੍ਰਿਗਰ ਛੋਟਾ ਕੀਤਾ ਗਿਆ ਹੈ। ਹੁਣ ਤੱਕ ਰਿਵਾਲਵਰ ਦੀ ਪ੍ਰਭਾਵਸ਼ਾਲੀ ਰੇਂਜ 15 ਤੋਂ 20 ਮੀਟਰ ਸੀ। ਨਿਸ਼ੰਕ ਦੀ ਘੱਟੋ ਘੱਟ ਰੇਂਜ 50 ਮੀਟਰ ਹੈ। ਹੁਣ ਇਹ 60 ਤੋਂ 70 ਮੀਟਰ ਤੱਕ ਕੀਤਾ ਜਾਵੇਗਾ।
ਨਿਸ਼ੰਕ ਤੇ ਇਕ ਨਜ਼ਰ
ਕੈਲੀਬਰ .32 ਬੋਰ
ਭਾਰ 740 ਗ੍ਰਾਮ
ਬੈਰਲ ਦੀ ਕੁੱਲ ਲੰਬਾਈ 131.65 ਮਿਲੀਮੀਟਰ
ਫਾਇਰ ਪਾਵਰ 50 ਮੀਟਰ
ਫੀਡ ਰਿਵਾਲਵਿੰਗ ਚੈਂਬਰ (6 ਰਾਊਂਡ)