ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24kmpl ਵਾਲੀ Maruti Ertiga Tour M ਡੀਜ਼ਲ ਕਾਰ ਦੀ ਇਹ ਨੇ ਖੂਬੀਆਂ

ਮਾਰੂਤੀ ਸੁਜ਼ੂਕੀ ਨੇ ਇਸ ਸਾਲ ਮਈ ਕਾਰ ਅਰਟਿਗਾ ਟੂਰ ਐਮ ਵੇਰੀਐਂਟ ਨੂੰ ਸਿਰਫ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਕੰਪਨੀ ਨੇ ਇਸ ਸਾਲ ਜੁਲਾਈ ਆਪਣਾ ਸੀਐਨਜੀ ਸੰਸਕਰਣ ਲਾਂਚ ਕੀਤਾ ਤੇ ਹੁਣ ਕੰਪਨੀ ਨੇ ਅਰਟਿਗਾ ਟੂਰ ਐਮ ਨੂੰ ਅੱਗੇ ਵਧਾਉਂਦਿਆਂ ਅਰਟੀਗਾ ਟੂਰ ਐਮ ਡੀਜ਼ਲ ਨੂੰ ਚੁੱਪ ਚਪੀਤੇ ਲਾਂਚ ਕਰ ਦਿੱਤਾ ਹੈ

 

ਅਰਟਿਗਾ ਟੂਰ ਐਮ ਮਾਡਲ ਸਿਰਫ ਟੈਕਸੀ-ਕੈਬ ਅਤੇ ਟੂਰ ਓਪਰੇਟਰਾਂ ਲਈ ਤਿਆਰ ਕੀਤੀ ਗਈ ਹੈ ਭਾਵ ਇਹ ਵਪਾਰਕ ਵਰਗ ਦੇ ਲਈ ਬਣਾਈ ਗਈ ਹੈ।

 

ਰੁਸ਼ਲੇਨ (Rushlane) ਦੇ ਅਨੁਸਾਰ ਮਾਰੂਤੀ ਸੁਜ਼ੂਕੀ ਨੇ ਆਪਣੀ ਅਰਟਿਗਾ ਟੂਰ ਐਮ ਡੀਜ਼ਲ ਨੂੰ ਵੀਡੀਆਈ ਟ੍ਰਿਮ ਪੇਸ਼ ਕੀਤਾ ਹੈ ਤੇ ਇਸਦੀ ਦਿੱਲੀ ਵਿੱਚ ਐਕਸ ਸ਼ੋਅ ਰੂਮ ਕੀਮਤ 9.81 ਲੱਖ ਰੁਪਏ ਹੈ ਇਸ ਪ੍ਰੋਜੈਕਟਰ ਹੈੱਡਲੈਂਪਸ, ਬਾਡੀ ਕਲਰਡ ਬੰਪਰ, ਬਾਡੀ ਕਲਰਡ ਡੋਰ ਹੈਂਡਲਜ਼, ਓਆਰਵੀਐਮਜ਼, ਹਬਕੈਪਸ ਅਤੇ ਐਲਈਡੀ ਇੰਫਿਊਜ਼ ਰੀਅਰ ਕੰਬੀਨੇਸ਼ਨ ਲੈਂਪ ਵਰਗੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ ਨਵਾਂ ਮਾਡਲ ਤਿੰਨ ਰੰਗ ਦੀ ਚੋਣ ਚ ਉਪਲਬਧ ਹੋਵੇਗਾ

 

 

 
 
 
 
 
 

ਇੰਜਣ

ਇੰਜਣ ਦੀ ਗੱਲ ਕਰੀਏ ਤਾਂ ਅਰਟਿਗਾ ਟੂਰ ਐਮ ਡੀਜ਼ਲ ' 1.5 ਲੀਟਰ ਡੀਡੀਆਈਐਸ 225 ਟਰਬੋਚਾਰਜਡ ਇੰਜਣ ਹੈ, ਜੋ 95 ਐਚਪੀ ਅਤੇ 225 ਐੱਨ ਐੱਮ ਦਾ ਟਾਰਕ ਦਿੰਦਾ ਹੈ ਇਸ ਤੋਂ ਇਲਾਵਾ ਇਹ ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ ਮਾਈਲੇਜ ਦੀ ਗੱਲ ਕਰੀਏ ਤਾਂ ਇਹ ਕਾਰ ਇਕ ਲੀਟਰ ਵਿਚ 24.20 kmpl ਦੀ ਮਾਈਲੇਜ ਦਿੰਦੀ ਹੈ ਇਹ ਮਾਈਲੇਜ ਏਆਰਏਆਈ ਵਿੱਚ ਪ੍ਰਮਾਣਿਤ ਕੀਤੀ ਹੈ।

 

ਸੁਰੱਖਿਆ ਵਿਸ਼ੇਸ਼ਤਾਵਾਂ

ਸੁਰੱਖਿਆ ਲਈ ਇਸ ਵਿਚ ਡਿਊਲ ਏਅਰਬੈਗਸ, ਏਬੀਐਸ ਦੇ ਨਾਲ ਈਬੀਡੀ, ਬ੍ਰੇਕ ਅਸਿਸਟ, ਰੀਅਰ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਫਰੰਟ ਯਾਤਰੀ ਸੀਟ ਬੈਲਟ ਰੀਮਾਈਂਡਰ ਵਰਗੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ। ਇਹ ਸਾਰੀਆਂ ਵਿਸ਼ੇਸ਼ਤਾਵਾਂ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਣ ਹਨ ਖ਼ਾਸਕਰ ਐੱਮ ਪੀ ਵੀ ਲਈ ਇਨ੍ਹਾਂ ਦੀ ਜ਼ਰੂਰਤ ਹੋਰ ਵਧ ਜਾਂਦੀ ਹੈ ਕਿਉਂਕਿ ਅਜਿਹੀਆਂ ਗੱਡੀਆਂ ਲੰਮੀ ਯਾਤਰਾ ਕਰਦੀਆਂ ਹਨ।

 

ਕੁਝ ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਅਰਟਿਗਾ ਟੂਰ ਐਮ ਡੀਜ਼ਲ ਵਿੱਚ ਪਾਵਰ ਵਿੰਡੋ, ਐਡਜਸਟੇਬਲ ਸਟੀਅਰਿੰਗ, ਰੀਅਰ ਏਸੀ ਵੈਂਟ, ਇਲੈਕਟ੍ਰਿਕਲੀ ਐਡਜਸਟੇਬਲ ਅਤੇ ਫੋਲਡੇਬਲ ਓਆਰਵੀਐਮ ਵਰਗੀਆਂ ਵਿਸ਼ੇਸ਼ਤਾਵਾਂ ਵੀ ਹਨ

 

6 ਸੀਟਰ ਐਕਸਐਲ 6

ਅਰਟਿਗਾ ਟੂਰ ਐਮ ਇਕ ਸੀਟਰ ਵਾਹਨ ਹੈ ਜਦੋਂਕਿ ਕੰਪਨੀ ਨੇ ਹਾਲ ਹੀ ਵਿਚ ਆਪਣੇ ਪ੍ਰੀਮੀਅਮ ਗਾਹਕਾਂ ਲਈ ਨਵਾਂ ਐਕਸਐਲ 6 ਲਾਂਚ ਕੀਤਾ ਹੈ। ਨਵਾਂ ਐਕਸਐਲ 6 ਕੰਪਨੀ ਦੀ ਹੀ ਅਰਟਿਗਾ 'ਤੇ ਅਧਾਰਤ ਹੈ ਪਰ ਇਸ ਨੂੰ ਵਧੇਰੇ ਸਪੋਰਟੀ ਅਤੇ ਪ੍ਰੀਮੀਅਮ ਬਣਾਇਆ ਗਿਆ ਹੈ ਇਹ ਮਾਡਲ ਛੋਟੇ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦਾ ਹੈ ਹੁਣ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਵੀ ਵੈਗਨਆਰ ਹੈਚਬੈਕ ਦਾ ਪ੍ਰੀਮੀਅਮ ਵਰਜ਼ਨ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Ertiga Tour M Diesel with 24km Mileage