ਜੂਨ 'ਚ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ 36.3 ਫੀਸਦੀ ਵੱਧ ਕੇ 1,44,981 ਯੂਨਿਟ ਹੋ ਗਈ। ਜੋ ਕਿ ਜੂਨ 2017 'ਚ 1,06,394 ਇਕਾਈ ਸੀ। ਇਕ ਬਿਆਨ 'ਚ ਕੰਪਨੀ ਨੇ ਕਿਹਾ ਕਿ ਜੂਨ 'ਚ ਉਸ ਦੀ ਘਰੇਲੂ ਵਿਕਰੀ 45.5 ਫੀਸਦੀ ਵੱਧ ਕੇ 1,35,662 ਵਾਹਨਾਂ ਦੀ ਹੋਈ। ਜੋ ਕਿ ਪਿਛਲੇ ਸਾਲ 93,263 ਵਾਹਨ ਦਰਜ ਕੀਤੀ ਗਈ ਸੀ। ਛੋਟੀਆਂ ਕਾਰਾਂ ਜਿਵੇਂ ਅਲਟੋ 'ਤੇ ਵੈਗਨ ਆਰ ਦੀ ਵਿਕਰੀ 15.1% ਵੱਧ ਕੇ 29,381 ਕਾਰਾਂ ਹੋ ਗਈ ਜੋ ਪਿਛਲੇ ਸਾਲ ਜੂਨ 'ਚ 25,524 ਕਾਰਾਂ ਸੀ।
ਸਵਿਫਟ, ਅਸਿਟਲੋ, ਡੀਜ਼ਾਇਰ ਅਤੇ ਬਲੇਨੋ ਦੀ ਵਿਕਰੀ ਪਿਛਲੇ ਸਾਲ ਜੂਨ ਦੇ ਮੁਕਾਬਲੇ 40,496 ਇਕਾਈ ਤੋਂ 76.7 ਫੀਸਦੀ ਵੱਧ ਕੇ 71,570 ਯੂਨਿਟ ਰਹੀ। ਕੰਪਨੀ ਦੀ ਸੇਡਾਨ ਸ਼੍ਰੇਣੀ ਵਿਚ ਸੇਡਾਨ ਦੀ ਵਿਕਰੀ 60% ਦੀ ਗਿਰਾਵਟ ਦੇ ਨਾਲ 1,579 ਵਾਹਨ ਹੋ ਗਈ। ਜੋ ਪਿਛਲੇ ਸਾਲ 3,950 ਵਾਹਨਾਂ ਦੀ ਸੀ। ਯੂਟਿਲਟੀ ਵਹੀਕਲ ਕੈਟੇਗਰੀ ਵਿਚ ਆਲਟੀਗਾ, ਐਸ. ਕ੍ਰਾਸ, ਵਿਤਾਰਾ ਬ੍ਰੇਜਾ ਦੀ ਵਿਕਰੀ 39.2% ਵੱਧ ਕੇ 19321 ਵਾਹਨ ਰਹੀ। ਜੋ ਪਿਛਲੇ ਸਾਲ ਇਸੇ ਸਮੇਂ 13,879 ਵਾਹਨ ਸੀ। ਕੰਪਨੀ ਦੀ ਵੈਨ ਓਮਨੀ ਅਤੇ ਈਕੋ ਦੀ ਵਿਕਰੀ ਪਿਛਲੇ ਸਾਲ 9,208 ਯੂਨਿਟਾਂ ਦੇ ਮੁਕਾਬਲੇ 32.3 ਫੀਸਦੀ ਵੱਧ ਕੇ 12,185 ਵਾਹਨ ਹੋ ਗਈ। ਕੰਪਨੀ ਦੀ ਬਰਾਮਦ ਪਿਛਲੇ ਸਾਲ ਜੂਨ ਮਹੀਨੇ ਦੇ 13,131 ਵਾਹਨਾਂ ਦੇ ਮੁਕਾਬਲੇ 29 ਫੀਸਦੀ ਵੱਧ ਕੇ 9319 ਵਾਹਨਾਂ 'ਤੇ ਪਹੁੰਚ ਗਈ ਹੈ।