ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਵੈਗਨ–ਆਰ ਦਾ ਆਇਆ ਨਵਾਂ ਮਾੱਡਲ, ਜਾਣੋ ਕੀਮਤ…

ਮਾਰੂਤੀ ਵੈਗਨ–ਆਰ ਦਾ ਆਇਆ ਨਵਾਂ ਮਾੱਡਲ, ਜਾਣੋ ਕੀਮਤ…

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਹਰਮਨਪਿਆਰੀ ਹੈਚਬੈਕ ਕਾਰ ਵੈਗਨ–ਆਰ ਦਾ ਨਵਾਂ ਮਾਡਲ ਬਾਜ਼ਾਰ ਵਿੱਚ ਪੇਸ਼ ਕੀਤਾ ਹੈ, ਜੋ ਭਾਰਤ–6 ਦੇ ਅਨੁਸਾਰ ਹੈ। ਨਵੀਂ ਕਾਰ 1.2 ਲਿਟਰ ਪੈਟਰੋਲ ਇੰਜਣ ਨਾਲ ਲੈਸ ਹੈ।

 

 

ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਫ਼ੀਚਰ ਦੇ ਆਧਾਰ ’ਤੇ ਇਸ ਸੰਸਕਰਨ ਦੇ ਵੱਖੋ–ਵੱਖਰੇ ਮਾਡਲਾਂ ਦੀ ਕੀਮਤ ਦਿੱਲੀ ਸ਼ੋਅਰੂਮ ਵਿੱਚ 5.10 ਲੱਖ ਰੁਪਏ ਤੋਂ 5.91 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

 

 

ਕੰਪਨੀ ਮੁਤਾਬਕ ਪਿਛਲੇ ਮਾਡਲ ਦੇ ਮੁਕਾਬਲੇ ਕਾਰ ਦੀ ਕੀਮਤ ਵਿੱਚ 16,000 ਰੁਪਏ ਦਾ ਵਾਧਾ ਹੋਇਆ ਹੈ।

 

 

ਕੰਪਨੀ ਮੁਤਾਬਕ ਉਸ ਦੀ ਪ੍ਰੀਮੀਅਮ ਹੈਚਬੈਕ ਕਾਰ ਸਵਿਫ਼ਟ ਦੇ ਪੈਟਰੋਲ ਤੇ ਡੀਜ਼ਲ ਮਾਡਲ ਹੁਣ ਏਆਈਐੱਸ–145 ਸੁਰੱਖਿਆ ਮਿਆਰਾਂ ਦੇ ਅਨੁਸਾਰ ਹਨ। ਇਸ ਦੇ ਨਾਲ ਹੀ ਕਾਰ ਦਾ ਪੈਟਰੋਲ ਸੰਸਕਰਨ ਬੀਐੱਸ–6 ਸਟੈਂਡਰਡ ਮੁਤਾਬਕ ਹੈ। ਇਸੇ ਲਈ ਹਰ ਮਾਡਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ।

 

 

ਦਿੱਲੀ ’ਚ ਸਵਿਫ਼ਟ ਦੀ ਕੀਮਤ 5.14 ਲੱਖ ਰੁਪਏ ਤੋਂ ਲੈ ਕੇ 8.89 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti WagonR s new Model launched Know the price