ਮਾਰੂਤੀ ਸੁਜ਼ੁਕੀ ਨੇ ਨਵੀਂ ਦਿੱਲੀ ਚ ਕਰਵਾਏ ਮੂਵ ਗਲੋਬਲ ਮੋਬੀਲਿਟੀ ਸੰਮੇਲਨ ਚ ਵੈਗਨ-ਆਰ ਇਲੈਕਟ੍ਰਿਕ ਕਾਰ ਦੀ ਮੁੰਹ ਦਿਖਾਈ ਕੀਤੀ ਹੈ। ਇਸਨੂੰ ਜਾਪਾਨ ਚ ਉਪਲੱਬਧ ਵੈਗਨ-ਆਰ ਤੇ ਤਿਆਰ ਕੀਤਾ ਗਿਆ ਹੈ। ਸੁਜ਼ੁਕੀ ਨੇ ਸਾਲ 2007 ਚ ਜਾਪਾਨ ਚ ਨਵੀਂ ਵੈਗਨ-ਆਰ ਨੂੰ ਪੇਸ਼ ਕੀਤਾ ਸੀ। ਇਹ ਇਅਰਟੈਕ ਪਲੇਟਫਾਰਮ ਤੇ ਬਣੀ ਹੈ।
ਵੈਗਨ-ਆਰ ਇਲੈਕਟਿ੍ਕ ਦੀ ਗੱਲ ਕਰੀਏ ਤਾਂ ਇਸਨੂੰ ਮਾਰੂਤੀ ਦੇ ਗੁਰੂਗ੍ਰਾਮ ਸਥਿਤ ਪਲਾਂਟ ਚ ਤਿਆਰ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਦੇਸ਼ ਦੀਆਂ ਵੱਖੋ ਵੱਖ ਥਾਵਾਂ ਤੇ ਟੈਸਟ ਕੀਤਾ ਜਾ ਰਿਹਾ ਹੈ। ਟੈਸਟਿੰਗ ਪ੍ਰਕਿਰਿਆ ਪੂਰੀ ਹੋਣ ਮਗਰੋਂ ਇਸਨੂੰ ਲਾਂਚ ਕਰਨ ਤੇ ਵਿਚਾਰ ਕੀਤਾ ਜਾਵੇਗਾ।
ਮਾਰੂਤੀ ਸੁਜ਼ੁਕੀ ਦੀ ਯੋਜਨਾ ਸਾਲ 2020 ਤੱਕ ਭਾਰਤ ਚ ਪਹਿਲੀ ਇਲੈਕਟ੍ਰਿਕ ਕਾਰ ਪੇਸ਼ ਕਰਨ ਦੀ ਹੈ। ਭਾਰਤ ਚ ਇਲੈਕਟ੍ਰਿਕ ਕਾਰ ਪੇਸ਼ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਟੋਇਟਾ ਨਾਲ ਐਮਓਯੂ ਵੀ ਸਾਈਨ ਕੀਤਾ ਸੀ।