ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕ੍ਰੋਮੈਕਸ ਨੇ ਲਾਂਚ ਕੀਤਾ iOne ਮੋਬਾਇਲ, ਕੀਮਤ ਹੈ ਸਿਰਫ਼ 4,999 ਰੁੁਪਏ

ਮਾਈਕ੍ਰੋਮੈਕਸ ਨੇ ਭਾਰਤੀ ਬਾਜ਼ਾਰ ਵਿੱਚ ਆਈਵਨ (iOne) ਸਮਾਰਟਫ਼ੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 4,999 ਰੁਪਏ ਰਖੀ ਹੈ। ਮਾਈਕ੍ਰੋਮੈਕਸ ਇਸ ਰਾਹੀਂ ਐਂਟਰੀ ਲੇਬਲ ਸਮਾਰਟਫ਼ੋਨ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦਾ ਹੈ। 


ਇਸ ਵਿੱਚ ਉਸ ਦਾ ਮੁਕਾਬਲਾ ਰੀਅਲਮੀ C2 ਅਤੇ ਜਿਓਨੀ ਰੇਡਮੀ 6A ਨਾਲ ਹੋਵੇਗਾ। ਮਾਈਕ੍ਰੋਮੈਕਸ ਦੇ ਇਸ ਮੋਬਾਇਲ ਵਿੱਚ ਆਈਫੋਨX ਦੀ ਤਰ੍ਹਾਂ ਨਾਚ ਡਿਸਪਲੇਅ ਦਿੱਤਾ ਗਿਆ ਹੈ। ਜੋ ਗਾਹਕ ਇਸ ਨੂੰ ਖ਼ਰੀਦਣਾ ਚਾਹੁੰਦੇ ਹਨ ਉਹ ਇਸ ਨੂੰ ਖ਼ਰੀਦ ਸਕਦੇ ਹਨ ਕਿਉਂਕਿ ਇਸ ਦੀ ਵਿਕਰੀ ਸ਼ੁਰੂ ਹੋ ਗਈ ਹੈ।

 

ਇਸ ਫ਼ੋਨ ਵਿੱਚ ਭਾਰਤ ਦਾ ਪਹਿਲਾ UNISOC SC9863 ਆਕਟਾ ਕੋਰ ਪ੍ਰੋਸੇਸਰ ਦਿੱਤਾ ਗਿਆ ਹੈ। ਮਾਈਕ੍ਰੋਮੈਕਸ ਦਾ ਦਾਅਵਾ ਹੈ ਕਿ ਇਸ ਵਿੱਚ ਚੰਗੇ AI ਫੰਕਸਨਜ਼ ਮਿਲਣਗੇ। ਇਹ ਮੋਬਾਇਲ ਬਲੈਕ ਅਤੇ ਨੀਲੇ ਰੰਗ ਵਿੱਚ ਉਪਲਬੱਧ ਹੋਵੇਗਾ।  


ਇਸ ਸਮਾਰਟਫੋਨ ਦੇ ਰੀਅਰ ਵਿੱਚ ਸਿੰਗਲ ਕੈਮਰਾ ਦਿੱਤਾ ਗਿਆ ਹੈ ਅਤੇ ਲੇਟੇਸਟ ਇੰਡ੍ਰਾਂਅਡ ਪਾਈ ਉੱਤੇ ਚੱਲਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Micromax launch iOne mobile price start with Rs 4999