ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Motorola One Action ਫ਼ੋਨ ਲਾਂਚ, ਜਾਣੋ ਕੀਮਤ  

 

Motorola One Action ਫ਼ੋਨ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਫ਼ੋਨ ਦੀ ਵਿਕਰੀ 30 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ, ਜਿਸ '4 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੈਮੋਰੀ ਸ਼ਾਮਲ ਹੈ। ਇਸ ਫ਼ੋਨ ਦੇ ਪਿਛਲੇ ਪੈਨਲ 'ਤੇ ਤਿੰਨ ਰੀਅਰ ਕੈਮਰੇ ਲਗਾਏ ਗਏ ਹਨ। ਫ਼ੀਚਰ ਦੀ ਗੱਲ ਕਰੀਏ ਤਾਂ ਇਸ 'ਚ ਅਲਟਰਾ ਵਾਈਡ ਐਂਗਲ ਸਮੇਤ ਕਈ ਨਵੇਂ ਫ਼ੀਚਰ ਮਿਲਣਗੇ।

 

Motorola One Action ਫ਼ੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਫ਼ੋਨ '6.3 ਇੰਚ ਦਾ ਫੁੱਲ-ਐੱਚਡੀ + ਆਈਪੀਐਸ ਸਿਨੇਮਾਵਿਜ਼ਨ ਡਿਸਪਲੇਅ ਹੈ, ਜਿਸ ਦਾ ਰੇਜ਼ੋਲਿਊਸ਼ਨ 1080 x2520 ਪਿਕਸਲ ਹੈ। ਇਹ ਫ਼ੋਨ ਐਂਡਰਾਇਡ 9 ਪਾਈ 'ਤੇ ਚੱਲਦਾ ਹੈ ਅਤੇ ਇਸ ਵਿੱਚ ਐਂਡਰਾਇਡ 11 ਦੇ ਅਪਡੇਟ ਮਿਲਣ ਦੀ ਗਾਰੰਟੀ ਹੈ।  ਇਸ ਫ਼ੋਨ 'ਚ ਆਕਟਾ ਕੋਰ ਸੈਮਸੰਗ ਐਕਸੀਨਾਸ 9609 ਪ੍ਰੋਸੈਸਰ ਦੇ ਨਾਲ ਮਾਲੀ G72 MP3 ਜੀਪੀਯੂ ਹੈ।

 

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਦਾ ਕੈਮਰਾ ਸੈੱਟਅਪ ਦੂਜੇ ਫੋਨਾਂ ਤੋਂ ਥੋੜਾ ਵੱਖਰਾ ਹੈ। ਇਹ ਕੈਮਰਾ ਸੈੱਟਅਪ ਐਕਸ਼ਨ ਸ਼ਾਟਸ ਕੈਪਚਰ ਕਰਨ ਲਈ ਬਣਾਇਆ ਗਿਆ ਹੈ। ਫ਼ੋਨ ਦੇ ਪਿਛਲੇ ਪੈਨਲ 'ਤੇ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, ਜੋ ਐੱਫ/1.8 ਅਪਰਚਰ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਇਕ ਐਕਸ਼ਨ ਕੈਮਰਾ ਹੈ। ਇਸ ਦਾ ਲੈਂਜ਼ ਐੱਫ / 2.2 ਅਪਰਚਰ ਵਾਲਾ ਹੈ ਅਤੇ ਇਹ 117 ਡਿਗਰੀ ਫੀਲਡ ਨੂੰ ਸਪੋਰਟ ਕਰਦਾ ਹੈ।

 

ਇਸ ਤੋਂ ਇਲਾਵਾ 5 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਸੈਲਫੀ ਪ੍ਰੇਮੀਆਂ ਲਈ ਇਸ ਵਿੱਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Motorola One Action phone launched in india price speicification camera and key feature