ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਕੀਆ ਦਾ ਸਸਤਾ 5G ਜੀ ਫ਼ੋਨ 2020 'ਚ ਹੋਵੇਗਾ ਲਾਂਚ

ਨੋਕੀਆ ਦਾ ਸਸਤਾ 5G ਜੀ ਫ਼ੋਨ 2020 'ਚ ਹੋਵੇਗਾ ਲਾਂਚ

 

ਨੋਕੀਆ-ਬ੍ਰਾਂਡ ਦੀ ਫ਼ੋਨ ਬਣਾਉਣ ਵਾਲੀ ਕੰਪਨੀ ਐਚਐਮਡੀ ਗਲੋਬਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਉਹ ਆਪਣਾ ਸਸਤਾ ਨੋਕੀਆ 5ਜੀ ਫ਼ੋਨ ਅਗਲੇ ਸਾਲ 2020 ਵਿੱਚ ਲੈ ਕੇ ਆ ਰਹੀ ਹੈ।

 

ਐਚਐਮਡੀ ਗਲੋਬਲ ਦੇ ਚੀਫ਼ ਉਤਪਾਦ ਅਫ਼ਸਰ ਜੁਹੋ ਸਰਵਿਕਸ ਨੇ ਕਿਹਾ ਕਿ ਅਸੀਂ ਇਸ ਨੂੰ ਸਾਡੇ ਲਈ 5ਜੀ ਫੋਨ ਨੂੰ ਸਸਤੀ ਕੀਮਤ ਵਿੱਚ ਲਿਆਉਣ ਅਤੇ ਮਾਰਕੀਟ ਵਿੱਚ ਦਾਖ਼ਲ ਹੋਣ ਲਈ ਇੱਕ ਵਿਸ਼ੇਸ਼ ਮੌਕੇ ਵਜੋਂ ਵੇਖਦੇ ਹਾਂ।

 

ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਦੀ ਤੁਲਨਾ ਵਿੱਚ ਉਪਲਬੱਧੀ ਦੇ ਹਿਸਾਬ ਨਾਲ ਇਸ ਨੂੰ ਸਸਤਾ ਕਹਿ ਰਿਹਾ ਹਾਂ, ਜੋ ਵਰਤਮਾਨ ਵਿੱਚ 5ਜੀ ਦੀ ਕੀਮਤ ਹੈ, ਉਸ ਨਾਲ ਅੱਧੀ ਕੀਮਤ ਵਿੱਚ ਮੈਂ ਨੋਕੀਆ ਦੇ ਉਪਕਰਣ ਨੂੰ ਵੇਖਣਾ ਪਸੰਦ ਕਰਾਂਗਾ।

 

ਨਿਊਜ਼ ਪੋਰਟਲ ਗਿਜਮੋ ਚਾਈਨਾ ਨੇ ਵੀਰਵਾਰ ਨੂੰ ਕਿਹਾ ਕਿ ਐਚਐਮਡੀ ਗਲੋਬਲ ਇਸ ਸਾਲ ਦੇ ਅੰਤ ਤੱਕ ਆਪਣੇ ਦੋ ਨੋਕੀਆ 5ਜੀ ਸਮਾਰਟਫੋਨ ਲਿਆ ਸਕਦਾ ਹੈ। ਇਨ੍ਹਾਂ ਵਿੱਚੋਂ ਇਕ ਸਮਾਰਟਫੋਨ ਫਲੈਗਸ਼ਿਪ ਹੋ ਸਕਦਾ ਹੈ। ਜਿਸ ਵਿੱਚ ਸਨੈਪਡ੍ਰੈਗਨ 855 ਐਸਓਸੀ, ਐਕਸ 55 ਮਾਡਮ ਪੇਯਰਡ 5ਜੀ ਕੁਨੈਕਟੀਵਿਟੀ ਨਾਲ ਹੋਵੇਗਾ। 

 

ਦੂਜਾ ਡਿਵਾਈਸ ਅਤੇ ਮਿਡਰੇਂਜ ਦਾ ਹੋ ਸਕਦਾ ਹੈ, ਜੋ ਸਨੈਪਡ੍ਰੈਗਨ 700 ਸੀਰੀਜ਼ ਚਿਪਸੈੱਟ ਨਾਲ ਸੰਚਾਲਿਤ ਹੋਵੇਗਾ। ਭਾਰਤ ਵਿੱਚ 5 ਜੀ ਸੇਵਾਵਾਂ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀਆਂ ਹਨ। ਇਸ ਹਿਸਾਬ ਤੋਂ 2020 ਤੱਕ ਭਾਰਤੀ ਮਾਰਕਿਟ ਵਿੱਚ ਨੋਕੀਆ ਆਪਣਾ 5ਜੀ ਫ਼ੋਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nokias cheap 5G phone will be launched in 2020