ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸ਼ਰਾਬੀ ਡਰਾਇਵਰ ਦਾ ਸਾਹ ਸੁੰਘ ਕੇ ਆਪੇ ਬੰਦ ਹੋ ਜਾਵੇਗੀ ਕਾਰ, ਘਰ ਦਿਆਂ ਨੂੰ SMS ਵੀ ਭੇਜੇਗੀ

ਹੁਣ ਸ਼ਰਾਬੀ ਡਰਾਇਵਰ ਦਾ ਸਾਹ ਸੁੰਘ ਕੇ ਆਪੇ ਬੰਦ ਹੋ ਜਾਵੇਗੀ ਕਾਰ, ਘਰ ਦਿਆਂ ਨੂੰ SMS ਵੀ ਭੇਜੇਗੀ

ਕੋਰਬਾ ਸਥਿਤ ‘ਇੰਸਟੀਚਿਊਟ ਆਫ਼ ਟੈਕਨਾਲੋਜੀ’ (IIT) ਦੇ ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ (EEE) ਦੇ ਪੰਜ ਵਿਦਿਆਰਥੀਆਂ ਨੇ ਹੁਣ ਇੱਕ ਅਜਿਹਾ ਸੈਂਸਰ ਬਣਾਇਆ ਹੈ, ਜੋ ਕਾਰ ਦੀ ਡਰਾਈਵਿੰਗ ਸੀਟ ਸਾਹਮਣੇ ਲੱਗੇ ਕੰਟਰੋਲ ਪੈਨਲ ’ਤੇ ਲੱਗੇਗਾ।

 

 

 

ਇਸ ਸੈਂਸਰ ਵਿੱਚ ਇੰਨੀ ਤਾਕਤ ਹੈ ਕਿ ਜੇ ਇਸ ਨੂੰ ਅਲਕੋਹਲ ਦੀ ਥੋੜ੍ਹੀ ਜਿੰਨੀ ਵੀ ਬੋਅ ਕਿਤੇ ਮਹਿਸੂਸ ਹੋ ਜਾਵੇ, ਤਾਂ ਇਹ ਕਾਰ ਨੂੰ ਆਟੋਮੈਟਿਕ ਲਾੱਕ ਕਰ ਦੇਵੇਗਾ। ਇਸ ਨਾਲ ਇਗਨੀਸ਼ਨ ਤਾਂ ਆੱਨ ਹੋਵੇਗਾ ਪਰ ਇੰਜਣ ਸਟਾਰਟ ਨਹੀਂ ਹੋਵੇਗਾ।

 

 

ਪਹਿਲਾਂ ਕਾਰ ਵਿੱਚ ਇੱਕ ਬਜ਼ਰ ਵੱਜੇਗਾ, ਜੋ ਡਰਾਇਵਰ ਨੂੰ ਡਰਾਇਵਿੰਗ ਨਾ ਕਰਨ ਲਈ ਅਲਰਟ ਕਰੇਗਾ। ਇਸ ਤੋਂ ਬਾਅਦ ਡਰਾਇਵਰ ਦੇ ਨਸ਼ੇ ਵਿੱਚ ਹੋਣ ਦੀ ਖ਼ਬਰ ਵੀ ਪੁਲਿਸ, ਵਾਹਨ ਮਾਲਕ ਜਾਂ ਪਰਿਵਾਰਕ ਮੈਂਬਰਾਂ ਨੂੰ SMS ਰਾਹੀਂ ਤੁਰੰਤ ਭੇਜੇਗਾ।

 

 

ਵਿਦਿਆਰਥੀਆਂ ਨੇ ਇਹ ਸੈਂਸਰ ਆਪਣੇ 8ਵੇਂ ਸੀਮੈਸਟਰ ਦੇ ਮੇਜਰ ਪ੍ਰੋਜੈਕਟ ਅਧੀਨ ਤਿਆਰ ਕੀਤਾ ਹੈ। ਅਲਕੋਹਲ ਸੈਂਸਿੰਗ ਪ੍ਰੋਜੇਕਟ ਵਿਦ ਇੰਜਨ ਲਾੱਕ ਐੱਸਐੱਮਐੱਸ ਅਲਰਟ ਸਿਸਟਮ ਉੱਤੇ ਕੰਮ ਕਰਨ ਵਾਲੇ ਈਈਈ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਜੈਕਟ ਨੇਪਰੇ ਚਾੜ੍ਹਨ ਵਿੱਚ ਅੱਠ ਮਹੀਨੇ ਲੱਗ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now car will stop running after smelling drunkard driver will also send SMS to his family members