ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਰੀ ਜਾਂ ਗੁੰਮ ਹੋਏ ਮੋਬਾਈਲ ਨੂੰ ਲੱਭਣਾ ਹੋਵੇਗਾ ਆਸਾਨ ; ਸ਼ੁਰੂ ਹੋਈ ਨਵੀਂ ਸੇਵਾ

ਚੋਰੀ ਜਾਂ ਗੁੰਮ ਹੋਏ ਮੋਬਾਈਲ ਦੀ ਭਾਲ ਹੁਣ ਆਸਾਨ ਹੋਵੇਗੀ। ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਇੱਕ ਵੈਬ ਪੋਰਟਲ ਸੀਈਆਈਆਰ (ਸੈਂਟਰਲ ਇਕਵੀਪਮੈਂਟ ਆਈਡੈਂਟਿਟੀ ਰਜਿਸਟਰ) ਦੀ ਸ਼ੁਰੂਆਤ ਕੀਤੀ ਹੈ। ਇਹ ਵੈਬ ਪੋਰਟਲ ਦਿੱਲੀ 'ਚ ਚੋਰੀ ਜਾਂ ਗੁੰਮ ਹੋਏ ਮੋਬਾਈਲ ਫੋਨ ਨੂੰ ਬੰਦ ਕਰਨ ਅਤੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਸਹੂਲਤ ਦੇਵੇਗਾ।
 

ਇਸ ਵੈਬ ਪੋਰਟਲ ਦੀ ਸ਼ੁਰੂਆਤ ਪਾਇਲਟ ਪ੍ਰਾਜੈਕਟ ਦੇ ਆਧਾਰ 'ਤੇ ਮੁੰਬਈ 'ਚ ਇਸੇ ਸਾਲ ਸਤੰਬਰ 'ਚ ਹੋਈ ਸੀ। ਇਸ ਨੂੰ ਸ਼ੁਰੂਆਤੀ ਤੌਰ 'ਤੇ ਦਿੱਲੀ 'ਚ ਲਾਗੂ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਗ੍ਰਾਹਕਾਂ ਵੱਲੋਂ ਚੋਰੀ ਜਾਂ ਗੁੰਮ ਹੋਏ ਮੋਬਾਈਲ ਫੋਨ ਨੂੰ ਬਲਾਕ ਕਰਨ ਅਤੇ ਟਰੇਸ ਕਰਨ ਨਾਲ ਸਬੰਧਤ ਡਾਟਾ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨਾਲ ਵੀ ਸਾਂਝੀ ਕਰ ਸਕਦੇ ਹਨ।
 

ਇਸ਼ ਦੇ ਲਈ ਤੁਸੀ ਸੀਆਈਆਈਆਰ ਦੀ ਵੈਬਸਾਈਟ ceir.gov.in. 'ਤੇ ਜਾ ਕੇ ਆਪਣੇ ਗੁੰਮ ਜਾਂ ਚੋਰੀ ਹੋਈ ਮੋਬਾਈਲ ਦੀ ਜਾਣਕਾਰੀ ਦਰਜ ਕਰਵਾ ਸਕਦੇ ਹੋ। ਇਸ 'ਚ ਮੋਬਾਈਲ ਨੂੰ ਬਲਾਕ ਕਰਨ ਦੇ ਟੈਬ 'ਤੇ ਕਲਿੱਕ ਕਰ ਕੇ ਫਾਰਮ ਭਰਨਾ ਹੋਵੇਗਾ।
 

ਇਸ ਫਾਰਮ 'ਚ ਮੋਬਾਈਲ ਨੰਬਰ, ਆਈਐਮਈਆਈ ਨੰਬਰ, ਬਰਾਂਡ, ਡਿਵਾਇਸ ਮਾਡਲ ਜਿਹੀ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਇਲਾਵਾ ਮੋਬਾਈਲ ਕਿੱਥੇ ਗੁੰਮ ਜਾਂ ਚੋਰੀ ਹੋਇਆ, ਪੁਲਿਸ ਸ਼ਿਕਾਇਤ ਨੰਬਰ, ਮੋਬਾਈਲ ਕਿਸ ਦੇ ਨਾਂ ਸੀ, ਜਿਹੀ ਜਾਣਕਾਰੀ ਵੀ ਦਰਜ ਕਰਵਾਉਣੀ ਹੋਵੇਗੀ।

 


 

ਦੇਸ਼ 'ਚ ਛੇਤੀ ਹੀ ਸ਼ੁਰੂ ਹੋਵੇਗੀ 5ਜੀ ਸੇਵਾ :

ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਦੇਸ਼ 'ਚ ਛੇਤੀ ਹੀ 5ਜੀ ਨੈਟਵਰਕ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਨੇ ਸਿਧਾਂਤਿਕ ਫੈਸਲਾ ਲੈ ਲਿਆ ਹੈ। ਛੇਤੀ ਹੀ ਇਸ ਪਾਇਲਟ ਪ੍ਰਾਜੈਕਟ ਨੂੰ ਹਕੀਕਤ 'ਚ ਬਦਲਿਆ ਜਾਵੇਗਾ। 5ਜੀ ਲਈ ਨਵੇਂ ਪਾਇਲਟ ਪ੍ਰਾਜੈਕਟ ਦੀ ਜਿੰਮੇਵਾਰੀ ਤਕਨੀਕੀ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਜਿੰਮੇਵਾਰੀ ਦਿੱਤੀ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Delhi NCR residents can use portal to report theft of phones